The Dangers of Stubbornness: Breaking Free from Foolish Traditions

by Harcharan Singh Parhar

ਅਸੀਂ ਤਾਂ ਜਿੱਥੇ ਖੜ ਗਏ ਤਾਂ ਖੜ ਗਏ!

ਸਿੰਘ ਇੱਕ ਵਾਰ ਤੁਰ ਪਏ ਤਾਂ ਪਿੱਛੇ ਨੀ ਹੱਟਦੇ

ਜੀਵਨ ਵਿੱਚ ਕਿਸੇ ਵੀ ਦਿਸ਼ਾ ਵਿੱਚ ਤੁਸੀਂ ਕਿਤਨੇ ਵੀ ਦੂਰ ਨਿਕਲ ਜਾਉ, ਫਿਰ ਵੀ ਤੁਹਾਡੇ ਕੋਲ਼ ਰੁਕਣ, ਪਿੱਛੇ ਹਟਣ, ਸੋਚਣ ਜਾਂ ਬਿਲਕੁਲ ਵਾਪਿਸ ਆਉਣਾ ਦਾ ਹਮੇਸ਼ਾਂ ਮੌਕਾ ਹੁੰਦਾ ਹੈ। ਆਪਣੀ ਹਉਮੈ ਵੱਸ ਅੜ ਕੇ ਬੈਠ ਜਾਣਾ ਮੂਰਖਤਾ ਹੁੰਦੀ ਹੈ।

ਸਾਡੇ ਪੰਜਾਬੀਆਂ ਵਿੱਚ ਪ੍ਰਚਲਿਤ ਹੈ ਕਿ ਅਸੀਂ ਤਾਂ ਜਿੱਥੇ ਖੜ ਗਏ ਤਾਂ ਖੜ ਗਏ, ਫਿਰ ਨੀ ਪਿੱਛੇ ਹੱਟਦੇ। ਅਜਿਹੀ ਸਟੇਟਮੈਂਟ ਕਿਸੇ ਖਾਸ ਮੌਕੇ ਅਤੇ ਖਾਸ ਹਾਲਾਤਾਂ ਵਿੱਚ ਤਾਂ ਠੀਕ ਹੋ ਸਕਦੀ ਹੈ, ਇਸਨੂੰ ਸਿਧਾਂਤ ਬਣਾ ਕੇ ਪੇਸ਼ ਕਰਨ ਨਾਲ਼ ਸਾਡੇ ਵਿੱਚ ਫੁਕਰਪੁਨਾ ਵਧਿਆ ਹੈ।

ਜਿਸ ਨਾਲ਼ ਉਹ ਲੋਕ ਵੀ ਜਿਨ੍ਹਾਂ ਦੀ ਸਮਾਜ ਵਿੱਚ ਕੋਈ ਔਕਾਤ ਨਹੀਂ, ਉਹ ਵੀ ਲਲਕਾਰ ਕਿ ਕਹਿੰਦੇ ਹਨ ਕਿ ਅਸੀਂ ਪੰਜਾਬੀ ਹੁੰਦੇ ਆਂ, ਅਸੀਂ ਸਿੰਘ ਹੁੰਦੇ ਆਂ, ਅਸੀਂ ਆਹ ਕੀਤਾ ਜਾਂ ਔਹ ਕੀਤਾ। ਜਦਕਿ ਕੁਝ ਵੀ ਕਰਨ ਦੀ ਔਕਾਤ ਨੀ ਹੁੰਦੀ।

ਇਤਿਹਾਸ ਦੀ ਕਿਸੇ ਘਟਨਾ ਨੂੰ ਉਸ ਸਮੇਂ ਦੇ ਹਾਲਾਤਾਂ ਮੁਤਾਬਕ ਸਮਝਣ ਦੀ ਥਾਂ ਆਪਣੇ ਆਪ ਨੂੰ ਸੁੱਖਾ ਸਿੰਘ-ਮਹਿਤਾਬ ਸਿੰਘ, ਸ਼ਹੀਦ ਊਧਮ ਸਿੰਘ ਸਮਝਣ ਲੱਗਦੇ ਹਨ। ਇਹ ਕਹਿਣਾ ਕਿ ਅਸੀਂ ਜਿੱਥੇ 10, 20 30 ਸਾਲ ਪਹਿਲਾਂ ਜਾਂ ਸਾਰੀ ਉਮਰ ਦੇ ਖੜੇ ਹਾਂ, ਉੱਥੇ ਹੀ ਖੜੇ ਹਾਂ, ਫ਼ਖ਼ਰ ਦੀ ਗੱਲ ਹੈ ਜਾਂ ਸ਼ਰਮ ਦੀ ਗੱਲ ਹੈ।

ਇਸਦਾ ਮਤਲਬ ਤੁਸੀਂ ਜੀਵਨ ਵਿੱਚ ਕੁਝ ਸਿੱਖਿਆ ਨਹੀਂ। ਮੂਰਖਾਂ ਵਾਂਗ ਅੜੇ ਰਹਿਣਾ ਕੋਈ ਸਿਆਣਪ ਨਹੀਂ। ਸਾਨੂੰ ਹਮੇਸ਼ਾਂ ਆਪਣੇ ਆਪ ਨੂੰ ਰਿਵੀਊ ਕਰਦੇ ਰਹਿਣਾ ਚਾਹੀਦਾ ਹੈ। ਜੋ ਚੰਗਾ ਹੈ, ਅਪਨਾਉਂਦੇ ਰਹਿਣਾ ਚਾਹੀਦਾ ਹੈ ਤੇ ਜੋ ਮਾੜਾ ਹੈ, ਗਲਤੀ ਹੋਈ ਹੈ, ਉਸਨੂੰ ਛੱਡਦੇ ਰਹਿਣਾ ਚਾਹੀਦਾ ਹੈ।

ਸਿੱਖ ਸਮਾਜ ਵਿੱਚ ਇੱਕ ਹੋਰ ਗੱਲ ਬੜੀ ਪ੍ਰਚਲਿਤ ਹੈ ਕਿ ਸਿੰਘਾਂ ਨੇ ਤਾਂ ਅਟਕ ਦਰਿਆ, ਅਟਕਾ ਦਿੱਤੇ, ਸਿੰਘ ਇੱਕ ਵਾਰ ਤੁਰ ਪਏ ਤਾਂ ਫਿਰ ਪਿੱਛੇ ਨੀ ਮੁੜਦੇ ਆਦਿ।

ਸ਼ਾਇਦ ਅਜਿਹੀਆਂ ਧਾਰਨਾਵਾਂ ਕਰਕੇ ਹੀ ਸਾਡੇ ਸਮਾਜ ਵਿੱਚ ਦਿਖਾਵੇਬਾਜੀ ਤੇ ਫੁਕਰਪੁਨਾ ਵਧਿਆ ਹੈ। ਜੋ ਸਿੱਖ ਧਰਮ ਅਤੇ ਸਮਾਜ ਵਿੱਚ ਸਪੱਸ਼ਟ ਦਿਸਦਾ ਹੈ। ਸਾਡੇ ਸੰਘਰਸ਼ਾਂ ਵਿੱਚ ਅਜਿਹੇ ਫੁਕਰਪੁਣੇ ਨੇ ਸੰਘਰਸ਼ਾਂ ਨੂੰ ਢਾਹ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅਜਿਹੀਆਂ ਧਾਰਨਾਵਾਂ ਕਾਰਨ ਸਾਡੇ ਸਮਾਜ ਦੇ ਵੱਡੇ ਹਿੱਸੇ ਦਾ ਬੌਧਿਕ ਵਿਕਾਸ ਰੁਕ ਚੁੱਕਾ ਹੈ। ਅਜਿਹੇ ਮੰਦਬੁੱਧੀ ਤੇ ਬਿਬੇਕਹੀਣ ਲੋਕ ਹੀ ਸਾਡੇ ਲੀਡਰ, ਵਿਦਵਾਨ ਅਤੇ ਪ੍ਰਚਾਰਕ ਬਣ ਚੁੱਕੇ ਹਨ।

ਕੀ ਅਸੀਂ ਇਤਨੇ ਅਕਲਮੰਦ ਤੇ ਦੂਰ-ਅੰਦੇਸ਼ੀ ਹਾਂ ਕਿ ਜੋ ਫੈਸਲਾ ਕਰ ਲਈਏ, ਸਾਨੂੰ ਉਸ ਤੋਂ ਪਿੱਛੇ ਹਟਣ ਦੀ ਲੋੜ ਨੀ ਪੈਂਦੀ? ਸਾਡੇ ਫੈਸਲਿਆਂ, ਮੋਰਚਿਆਂ, ਸੰਘਰਸ਼ਾਂ ਤੋਂ ਅਜਿਹਾ ਨਹੀਂ ਲੱਗਦਾ।

ਪਰ ਜੇ ਪਿਛਲੇ ਦੋ ਢਾਈ ਸੌ ਸਾਲ ਦਾ ਇਤਿਹਾਸ ਦੇਖੋ ਤਾਂ ਲੱਗਦਾ ਨਹੀਂ ਕਿ ਅਸੀਂ ਕੋਈ ਫੈਸਲਾ ਸਿਆਣਪ ਨਾਲ਼ ਕੀਤਾ ਹੋਵੇ, ਫਿਰ ਦੋਸ਼ ਦੂਜਿਆਂ ਨੂੰ ਦੇ ਕੇ ਤਸੱਲੀ ਕਰ ਲੈੰਦੇ ਹਾਂ ਕਿ ਸਾਡੇ ਨਾਲ਼ ਧੱਕਾ ਹੋ ਰਿਹਾ, ਸਾਡੇ ਨਾਲ਼ ਵਿਤਕਰਾ ਹੋ ਰਿਹਾ, ਅਸੀ ਗੁਲਾਮ ਹਾਂ।

ਇਸੇ ਕਰਕੇ ਸਾਡੀਆਂ ਸੰਸਥਾਵਾਂ ਤੇ ਜਥੇਬੰਦੀਆਂ ਤੇ ਉਹ ਲੋਕ ਕਾਬਿਜ ਹਨ, ਜੋ ਹਿੰਸਕ, ਬਦਮਾਸ਼, ਫੁਕਰੇ, ਚੌਧਰ ਦੇ ਭੁੱਖੇ ਤੇ ਸਵਾਰਥੀ ਲੋਕ #ਹਨ। ਉਨ੍ਹਾਂ ਦੀਆਂ ਮੂਰਖਤਾਵਾਂ ਕਰਕੇ ਸਾਰੇ ਸਿੱਖ ਜਾਂ ਪੰਜਾਬੀ ਸੰਤਾਪ ਭੋਗਦੇ ਹਨ। ਉਨ੍ਹਾਂ ਨੂੰ ਰੋਕਣ ਟੋਕਣ ਦੀ ਥਾਂ, ਮੈਂ ਦੇਖਦਾ ਹਾਂ ਕਿ ਆਮ ਲੋਕਾਂ ਦੀ ਵੀ ਫੁਕਰਪੁਣੇ ਤੇ ਹਿੰਸਕ ਮਾਨਸਿਕਤਾ ਬਣ ਜਾਣ ਕਾਰਨ ਉਹ ਇਨ੍ਹਾਂ ਦੀਆਂ ਮੂਰਖਤਾਵਾਂ ਦਾ ਸ਼ਿਕਾਰ ਹੋ ਕੇ ਬਹੁਤ ਸਾਰੇ ਮੌਕਿਆਂ ਤੇ ਜਜ਼ਬਾਤੀ ਹੋ ਕਿ ਉਨ੍ਹਾਂ ਵਰਗੀਆਂ ਹੀ ਹਰਕਤਾਂ ਕਰਨ ਲੱਗਦੇ ਹਨ।

ਪਿਛਲੇ ਸੰਘਰਸ਼ਾਂ ਮੌਕੇ ਅਜਿਹੀ ਮਾਨਸਿਕਤਾ ਸਪੱਸ਼ਟ ਦੇਖਣ ਨੂੰ ਮਿਲਦੀ ਰਹੀ ਹੈ। ਜਿੱਥੇ ਕੋਈ ਬੰਦਾ ਅਕਲ, ਦਲੀਲ ਤੇ ਨਿਰਪੱਖਤਾ ਨਾਲ਼ ਗੱਲ ਨਹੀਂ ਕਰ ਸਕਦਾ।

ਸੋਸ਼ਲ ਮੀਡੀਆ ਤੇ ਇੱਕ ਦੂਜੇ ਨਾਲ਼ ਗਾਲ਼ੀ-ਗਲੋਚ, ਧਮਕੀਆਂ ਆਮ ਦੇਖਣ ਨੂੰ ਮਿਲਦੀਆਂ ਹਨ। ਬੜੇ ਮੂਰਖਾਨਾ ਢੰਗ ਨਾਲ਼ ਕਿਹਾ ਜਾਂਦਾ ਹੈ ਕਿ ਜਿਹੜਾ ਮੇਰੀ ਇਸ ਗੱਲ ਨਾਲ਼ ਸਹਿਮਤ ਨਹੀਂ, ਹੁਣੇ ਮੈਨੂੰ ਅਨਫਰੈਂਡ ਕਰ ਦੇਵੇ, ਨਹੀਂ ਤਾਂ ਮੈਂ ਬਲੌਕ ਕਰ ਦੇਣਾ ਆਦਿ।

ਇਹ ਕਿਹੋ ਜਿਹੀ ਬੂਝੜ ਸੋਚ ਹੈ ਕਿ ਅਸੀਂ ਦੂਜੇ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਨਹੀਂ ਦਿੰਦੇ ਤੇ ਮੈਂ ਹੀ ਠੀਕ ਹਾਂ, ਦੀ ਮਾਨਸਿਕਤਾ ਦਾ ਸ਼ਿਕਾਰ ਹਾਂ।

ਕਿਸਾਨੀ ਸੰਘਰਸ਼ ਵਿੱਚ ਬਹੁਤ ਲੋਕਾਂ ਨੇ ਇੱਕ ਦੂਜੇ ਨਾਲ਼ ਚੰਗੇ ਦੋਸਤਾਨਾ ਸੰਬੰਧ ਖਰਾਬ ਕਰ ਲਏ। ਇੱਕ ਦੂਜੇ ਨੂੰ ਅਨਫਰੈਂਡ ਕਰ ਦਿੱਤਾ। ਸਾਡਾ ਸਮਾਜ ਧਾਰਮਿਕ ਮੁੱਦਿਆਂ ਤੇ ਬੜਾ ਅਸਿਹਣਸ਼ੀਲ ਹੋ ਰਿਹਾ ਹੈ। ਜਿਸਦੇ ਨਤੀਜੇ ਵਜੋਂ ਸਾਡੇ ਵਿੱਚ ਤਾਲੀਬਾਨੀ ਕੱਟੜ ਸੋਚ ਪ੍ਰਧਾਨ ਹੋ ਰਹੀ ਹੈ।

ਕੁਝ ਲੋਕਾਂ ਦਾ ਤੇ ਧੰਦਾ, ਰਾਜਨੀਤੀ ਅਤੇ ਚੌਧਰ, ਇਸ ਨਾਲ਼ ਜੁੜੀ ਹੋਈ ਹੈ। ਪਰ ਆਮ ਲੋਕ ਤਾਂ ਸੋਚਣ ਕਿ ਅਸੀਂ ਕਿਸ ਤਰ੍ਹਾਂ ਦਾ ਸਮਾਜ ਸਾਡੇ ਬੱਚਿਆਂ ਲਈ ਤਿਆਰ ਕਰ ਰਹੇ ਹਾਂ?

ਕੀ ਅਸੀਂ ਅਜਿਹਾ ਅਸਿਹਣਸ਼ੀਲ ਸਮਾਜ ਸਿਰਜਣਾ ਚਾਹੁੰਦੇ ਹਾਂ, ਜਿੱਥੇ ਕੋਈ ਕਿਸੇ ਦੀ ਗੱਲ ਸੁਣਨ ਸਮਝਣ ਲਈ ਤਿਆਰ ਨਾ ਹੋਵੇ? ਜਿੱਥੇ ਲੋਕ ਲੜਨ-ਝਗੜਣ, ਗਾਲ਼ੀ-ਗਲੋਬ ਕਰਨ, ਸੰਬੰਧ ਤੋੜਨ ਲਈ ਤਿਆਰ ਹੀ ਰਹਿਣ? ਜ਼ਰਾ ਸੋਚੋ ਤੇ ਵਿਚਾਰੋ?

English Translation

We Stood Where We Stood!

Singhs Once Led, They Never Retreated

No matter which direction you venture in life, there always comes a moment to pause, to reconsider, to step back, or even to turn around completely. Holding onto our ego and stubbornly sticking to our beliefs is foolishness.

It’s a common belief among Punjabis that “we stood where we stood, we never back down.” While such a statement might fit specific situations and circumstances, presenting it as a principle has only fueled our pride.

Even those individuals who have no status in society proudly proclaim, “We are Punjabis, we are Singhs, whether we did it or not.” It’s as if they have the right to act without consequence.

Understanding any event in history according to the circumstances of the time requires a mindset akin to Sukhdev and Mahitab Singh, martyrs of the freedom movement. It means realizing that just because we stood somewhere ten, twenty, or thirty years ago doesn’t mean we should continue standing there, either out of pride or shame.

This implies that we haven’t learned anything in life. Being stubborn like fools isn’t wisdom. We should always review ourselves. What’s good should be embraced, and what’s wrong, what’s a mistake, should be left behind.

In Sikh society, there’s another prevailing notion that if Singhs once took a stand, they stuck to it, and once they set forth, they never turned back.

Perhaps by adopting such notions, pretentiousness and pride have flourished in our society. Actions that clearly demonstrate Sikh principles and values. Our struggles haven’t been diminished by such pretentiousness. Rather, because of such attitudes, the intellectual development of significant portions of our society has stagnated. These foolish and shortsighted individuals have become our leaders, scholars, and advocates.

Are we so intelligent and far-sighted that we don’t feel the need to retreat from a decision made with prudence? It doesn’t seem so from the past two and a half centuries of history. Instead, we console each other, saying we are being pushed back, we are being oppressed, we are slaves.

Therefore, our organizations and communities are controlled by those who are violent, unruly, pretentious, hungry for power, and selfish. Due to their foolishness, all Sikhs or Punjabis suffer. Instead of stopping them, I see that because of their foolishness, many ordinary people are becoming emotionally charged and inclined to engage in similar activities.

During past struggles, such attitudes have become increasingly evident. Where an individual can’t discuss with reason and impartiality.

On social media, insults, threats, and abusive language are commonplace. It’s said in a very foolish manner that if someone doesn’t agree with my opinion, I’ll unfriend them, otherwise, I’ll block them.

It’s such narrow-minded thinking that we don’t allow others the right to hold a different opinion, and we’re okay with it, but I’m the one who’s right, and it’s I who suffers from this mentality.

In the farmer’s struggle, many people have ruined their good relations with each other. Our society is becoming highly intolerant of religious issues. As a result, our society is becoming Talibanized.

For some people, business, politics, and feudalism are connected to this. But common people need to think, how are we preparing such a society for our children?

Do we want to create such an intolerant society where no one is ready to listen to anyone else’s opinion? Where people are always ready to fight, argue, and break relationships? Think about it.

The opinions expressed in this article are those of the author. They do not purport to reflect the opinions or views of Khalsa Vox or its members.

Harcharan Singh Parhar

Canada

You may also like

Khalsa Vox

Khalsa Vox is a new-age online digest that brings to you the latest in Punjab politics, history, culture, heritage and more.

Latest Stories

Khalsa Vox, All Right Reserved.