Tuesday, December 24, 2024

Embracing Progress and Unity: A Call to Sikh Leadership

by Harcharan Singh Parhar

ਅਸੀਂ ਲੜ-ਮਰ ਸਕਦੇ ਹਾਂ, ਪਰ ਕੁਝ ਪ੍ਰਾਪਤ ਨਹੀਂ ਕਰ ਸਕਦੇ?

ਬਚਪਨ ਤੋਂ ਸਿੱਖ ਲੀਡਰਾਂ, ਵਿਦਵਾਨਾਂ, ਪ੍ਰਚਾਰਕਾਂ ਆਦਿ ਤੋਂ ਇਹੀ ਸੁਣਦੇ ਹਾਂ ਕਿ ਸਿੱਖਾਂ ਨੇ 18 ਵੀਂ ਸਦੀ ਵਿੱਚ ਮੁਗਲਾਂ ਖਿਲਾਫ ਲੜਦੇ ਹੋਏ ਭਾਰੀ ਜ਼ੁਲਮ ਸਹਿੰਦੇ ਹੋਏ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਫਿਰ ਅੰਗਰੇਜਾਂ ਤੋਂ ਇੰਡੀਆ ਆਜ਼ਾਦ ਕਰਾਉਣ ਲਈ 80% ਤੋਂ ਵੱਧ ਕੁਰਬਾਨੀਆਂ ਕੀਤੀਆਂ। ਫਿਰ ਅਜ਼ਾਦ ਭਾਰਤ ਵਿੱਚ ਸਿੱਖਾਂਗੇ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹੀਦੀਆਂ ਦਿੱਤੀਆਂ।

ਹੁਣ 1947 ਤੋਂ ਬਾਅਦ ਵੀ ਦੂਜੇ ਚੌਥੇ ਸਾਲ ਕੋਈ ਨਾ ਕੋਈ ਧਾਰਮਿਕ ਜਾਂ ਰਾਜਨੀਤਕ ਮੋਰਚਾ ਜਾਂ ਸੰਘਰਸ਼ ਵਿੱਢੀ ਰੱਖਦੇ ਹਨ, ਪਰ ਕਿਸੇ ਨੇ ਇਹ ਨੀ ਦੱਸਿਆ ਕਿ 300 ਸਾਲਾਂ ਵਿੱਚ ਪ੍ਰਾਪਤੀ ਕੀ ਕੀਤੀ?

ਜੇ ਲੜ ਕੇ ਕੁਝ ਪ੍ਰਾਪਤ ਨਹੀਂ ਕਰਨਾ ਤਾਂ ਫਿਰ ਵਾਰ-ਵਾਰ ਸੰਘਰਸ਼ ਕਿਉਂ? ਕੀ ਸਾਡਾ ਕੰਮ ਸਿਰਫ ਲੜਨਾ ਮਰਨਾ ਹੀ ਰਹਿ ਗਿਆ ਹੈ?

ਆਮ ਸਿੱਖ ਲੋਕ ਦੁਨੀਆਂ ਭਰ ਵਿੱਚ ਆਪਣੇ ਆਪਣੇ ਤੌਰ ਤੇ ਬਹੁਤ ਤਰੱਕੀ ਕਰ ਰਹੇ ਹਨ, ਕਿਉਂ ਨਹੀਂ ਉਨ੍ਹਾਂ ਨੂੰ ਆਪਣੇ-ਆਪਣੇ ਢੰਗ ਨਾਲ ਕੰਮ ਕਰਨ ਦਿੰਦੇ? ਫਿਰ ਕਿਉਂ ਸਾਡੇ ਲੀਡਰ ਤੇ ਵਿਦਵਾਨ ਲੋਕਾਂ ਨੂੰ ਧਰਮ ਜਾਂ ਕੌਮ ਦੇ ਨਾਮ ਤੇ ਮਰਨ ਮਰਾਉਣ ਲਈ ਉਕਸਾਉਂਦੇ ਆ ਰਹੇ ਹਨ? ਅੱਜ ਹਰ ਸਿੱਖ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ, ਦੁਨੀਆਂ ਭਰ ਵਿੱਚ ਸੈਟਲ ਹੋ ਰਿਹਾ ਹੈ ਤਾਂ ਇਨ੍ਹਾਂ ਮੁੱਠੀ ਭਰ ਲੋਕਾਂ ਦੇ ਸਿਰ ਗੁਲਾਮੀਅਤ ਦਾ ਭੂਤ ਪਤਾ ਨਹੀਂ ਕਿਉਂ ਸਵਾਰ ਹੈ? ਸਾਨੂੰ ਸਗੋਂ ਰਲ਼-ਮਿਲ਼ ਕੇ ਦੂਜੇ ਨੂੰ ਜਿੱਥੇ ਕੋਈ ਸੈਟਲ ਹੋਣਾ ਚਾਹੁੰਦਾ ਹੈ, ਸੈਟਲ ਹੋਣ ਵਿੱਚ ਮੱਦਦ ਕਰਨੀ ਚਾਹੀਦੀ ਹੈ।

ਲੋਕੋ! ਹੋਸ਼ ਵਿੱਚ ਆਓ ਤੇ ਇਨ੍ਹਾਂ ਲੀਡਰਾਂ, ਵਿਦਵਾਨਾਂ, ਪ੍ਰਚਾਰਕਾਂ ਦਾ ਖਹਿੜਾ ਛੱਡ ਕੇ ਆਪਣਾ ਕੰਮ ਕਰੋ ਤੇ ਦੇਸ਼ਾਂ ਦੇ ਕਨੂੰਨੀ ਦਾਇਰੇ ਵਿੱਚ ਰਹਿ ਕੇ ਪਰਿਵਾਰ ਪਾਲ਼ੋ ਤੇ ਸਮਾਜ ਦੇ ਭਲੇ ਲਈ ਕੰਮ ਕਰੋ। ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਲੇਸ਼ਨ ਦਿਵਾਉ। ਚੰਗੀਆਂ ਜੌਬਾਂ ਵਿੱਚ ਭੇਜੋ। ਬਿਜਨੈਸ ਵਿੱਚ ਜਾਣ ਲਈ ਮੱਦਦ ਕਰੋ।

ਸਾਡੇ ਇਹ ਲੀਡਰ ਨਿੱਜੀ ਸਵਾਰਥਾਂ ਤੇ ਸੌੜੀ ਰਾਜਨੀਤੀ ਲਈ ਸਿੱਖ ਭਾਈਚਾਰੇ ਨੂੰ ਲਗਾਤਾਰ ਬਲ਼ੀ ਦਾ ਬੱਕਰਾ ਬਣਾ ਕੇ ਵਰਤ ਰਹੇ ਹਨ ਅਤੇ ਆਪ ਮਾਲਾ-ਮਾਲ ਹੋ ਰਹੇ ਹਨ। ਜੇ ਇਹ ਇਤਨੇ ਸੁਹਿਰਦ ਹਨ ਤਾਂ ਆਪ ਕਿਉਂ ਨਹੀਂ ਮੂਹਰੇ ਹੋ ਕੇ ਮਰਦੇ? ਆਪਣੇ ਬੱਚਿਆਂ ਨੂੰ ਕਿਉਂ ਵਿਦੇਸ਼ਾਂ ਵਿੱਚ ਪੜ੍ਹਾ ਕੇ ਉੱਚ ਅਹੁਦਿਆਂ ਤੇ ਪਹੁੰਚਾ ਰਹੇ ਹਨ। ਉਨ੍ਹਾਂ ਨੂੰ ਇਨ੍ਹਾਂ ਸੰਘਰਸ਼ਾਂ ਵਿੱਚ ਕਿਉਂ ਨਹੀਂ ਭੇਜਦੇ? ਕੀ ਕਦੇ ਕਿਸੇ ਸਿੱਖ ਲੀਡਰ, ਜਥੇਦਾਰ ਜਾਂ ਵਿਦਵਾਨ ਦੇ ਕਿਸੇ ਪਰਿਵਾਰਕ ਮੈਂਬਰ ਕੋਈ ਵਾਲ਼ ਵੀ ਵਿੰਗਾ ਨਹੀਂ ਹੋਇਆ।

ਇਨ੍ਹਾਂ ਦੀਆਂ ਮੂਰਖਤਾਵਾਂ ਦਾ ਲਾਭ ਉਠਾ ਕੇ ਵਿਰੋਧੀ ਵੀ ਸਾਡੇ ਜਜ਼ਬਾਤੀ ਸੁਭਾਅ ਨੂੰ ਵਰਤਦੇ ਹਨ ਤੇ ਜਦੋਂ ਨੁਕਸਾਨ ਹੋ ਜਾਂਦੇ ਹਨ ਤਾਂ ਦੂਜਿਆਂ ਨੂੰ ਦੋਸ਼ ਦੇ ਕੇ ਖੁਸ਼ ਹੋ ਜਾਂਦੇ ਹਾਂ, ਪਰ ਕਦੇ ਗੰਭੀਰਤਾ ਨਾਲ਼ ਵਿਚਾਰ ਨਹੀਂ ਕਰਦੇ। ਜਦੋਂ ਸਾਨੂੰ ਕੋਈ ਡਰ ਨਹੀਂ ਹੁੰਦਾ ਤਾਂ ਸਾਡੇ ਵਾਂਗ ਸ਼ਾਇਦ ਹੀ ਕੋਈ ਫੁਕਰੀਆਂ ਮਾਰਦਾ, ਪਰ ਜਦੋਂ ਸਰਕਾਰਾਂ ਕੋਈ ਕਾਰਵਾਈ ਕਰਦੀਆਂ ਹਨ ਤਾਂ ਪੀੜਤ ਬਣ ਕੇ ਤਰਸ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਸਾਡੇ ਤੋਂ ਪੀੜਤ ਵੀ ਨਹੀਂ ਬਣ ਹੁੰਦਾ।

ਅਜੇ ਵੀ ਵਕਤ ਹੈ ਕਿ ਇਨ੍ਹਾਂ ਧਾਰਮਿਕ ਤੇ ਸਿਆਸੀ ਲੀਡਰਾਂ, ਵਿਦਵਾਨਾਂ ਤੇ ਪ੍ਰਚਾਰਕਾਂ ਦਾ ਖਹਿੜਾ ਛੱਡ ਕੇ ਆਪਣੇ ਪਰਿਵਾਰ ਤੇ ਜਿਸ ਸਮਾਜ ਵਿੱਚ ਰਹਿੰਦੇ ਹੋ, ਉਸਨੂੰ ਬੇਹਤਰ ਬਣਾਉਣ ਲਈ ਜਿਤਨਾ ਹੋ ਸਕੇ, ਯੋਗਦਾਨ ਪਾਈਏ। ਅੱਜ ਸਾਡੀ ਪੰਥਕ ਲੀਡਰਸ਼ਿਪ ਦੇਸ਼-ਵਿਦੇਸ਼ ਵਿੱਚ ਹਿੰਸਾ, ਨਫ਼ਰਤ, ਜਾਤ ਤੇ ਧਰਮ ਅਧਾਰਿਤ ਫਿਰਕੂ ਰਾਜਨੀਤੀ ਕਰ ਰਹੀ ਹੈ। ਜਿਸਦੇ ਖ਼ਮਿਆਜ਼ੇ ਸਾਰੀ ਦੁਨੀਆਂ ਵਿੱਚ ਸਿੱਖ ਭੁਗਤ ਰਹੇ ਹਨ। ਅਜਿਹੀ ਸੌੜੀ ਸੋਚ ਨਾ ਸਿਰਫ ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਤੇ ਸਿੱਖੀ ਦੇ ਹਿੱਤ ਵਿੱਚ ਨਹੀਂ, ਸਗੋਂ ਗੁਰੂਆਂ ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਂਝੀਵਾਲਤਾ, ਮਨੁੱਖੀ ਬਰਾਬਰੀ, ਸਮਾਜਿਕ ਤੇ ਰਾਜਸੀ ਨਿਆਂ ਵਰਗੇ ਬੁਨਿਆਦੀ ਅਸੂਲਾਂ ਦੇ ਉਲਟ ਹੈ। ਪਿਛਲੇ ਤਕਰੀਬਨ 200 ਸਾਲਾਂ ਤੋਂ ਸਿੱਖ, ਗੁਰੂਆਂ ਦੇ ਬੁਨਿਆਦੀ ਅਸੂਲਾਂ ਨੂੰ ਤਿਆਗ ਕੇ ਖ਼ੁਆਰ ਵੀ ਹੋ ਰਹੇ ਹਨ ਤੇ ਮਰ ਵੀ ਰਹੇ ਹਨ, ਪਰ ਪੱਲੇ ਕੁਝ ਨਹੀ ਪੈ ਰਿਹਾ। ਸਾਡੇ ਹਿੱਤ ਇਸੇ ਵਿੱਚ ਹਨ ਕਿ ਅਸੀ ਸਾਰੀ ਦੁਨੀਆਂ ਵਸੀਏ, ਉਥੇ ਦੇ ਕਨੂੰਨ ਅਨੁਸਾਰ ਜੀਵਨ ਦੇ ਹਰ ਖੇਤਰ ਵਿੱਚ ਪੜ੍ਹ ਲਿਖ ਤੇ ਬਿਜਨੈਸ ਕਰਕੇ ਕਾਮਯਾਬ ਹੋਈਏ। ਰਾਜਨੀਤੀ ਵਿੱਚ ਵੀ ਮੌਕਾ ਪ੍ਰਸਤ ਲੋਕਾਂ ਨੂੰ ਜਾਣ ਤੋਂ ਰੋਕੀਏ, ਅਜਿਹੇ ਲੋਕਾਂ ਨੇ ਨਿੱਜੀ ਲਾਭ ਹੀ ਲਏ ਹਨ, ਸਿੱਖਾਂ ਦਾ ਕੋਈ ਭਲਾ ਨਹੀਂ ਕੀਤਾ। ਸਾਨੂੰ ਜਜ਼ਬਾਤੀ ਹੋ ਕੇ ਡੀਂਗਾਂ ਮਾਰਨੀਆਂ ਛੱਡ ਕੇ ਸੁਹਿਰਦਤਾ ਨਾਲ਼ ਆਪਣੇ ਅਤੇ ਭਾਈਚਾਰੇ ਦੇ ਭਵਿੱਖ ਲਈ ਗੰਭੀਰ ਸੰਵਾਦ ਕਰਨ ਦੀ ਲੋੜ ਹੈ।

English translation

From the historic battles against the Mughals in the 18th century to the sacrifices made for India’s independence, Sikhs have a rich legacy of courage and resilience. However, in the post-1947 era, the question arises – what have we achieved in the last seven decades of continual struggle?

While the Sikh community globally is progressing in various fields, why do our leaders and intellectuals often focus on religious or political issues that may not contribute substantially to our collective well-being? Is our purpose limited to mere survival through constant battles?

It’s time for Sikhs worldwide to channel their efforts towards personal and community development. Instead of perpetuating a narrative of perpetual struggle, let us focus on advancing in diverse fields and uplifting each other. Collaboration is essential, especially when helping fellow Sikhs settle abroad, ensuring they don’t become victims of exploitation.

Let’s break free from the shackles of self-serving leaders who exploit religious sentiments for personal gains. Each Sikh should contribute to society and family, fostering education, career growth, and overall prosperity. Instead of sending our children abroad for better opportunities, let’s strive to create such opportunities within our community.

Our current leaders often engage in divisive politics, causing harm to Sikhs globally. It’s time to transcend sectarian politics and uphold the universal values laid out by our Gurus, focusing on equality, social justice, and ethical principles. Over the past two centuries, Sikhs have sacrificed much, but it’s crucial to reassess our priorities and work towards global prosperity.

As we witness a rise in communal and politically motivated actions, it is essential for Sikh leaders, intellectuals, and preachers to shift their focus towards personal and community growth. The Sikh community needs leaders who actively contribute to society, adhering to the principles outlined in the Guru Granth Sahib. Let us abandon divisive politics and strive for collective progress, encouraging dialogue and collaboration within our community.

It’s time for Sikhs to embrace a narrative of progress, unity, and global contribution. By fostering education, entrepreneurship, and ethical leadership, we can build a brighter future for ourselves and generations to come.

The opinions expressed in this article are those of the author. They do not purport to reflect the opinions or views of Khalsa Vox or its members.

Harcharan Singh Parhar

Canada

You may also like

Khalsa Vox

Khalsa Vox is a new-age online digest that brings to you the latest in Punjab politics, history, culture, heritage and more.

Latest Stories

Khalsa Vox, All Right Reserved.