Sunday, December 22, 2024

ਪਾਸੇ ਹਟ ਜਾਓ ਪੇਂਡੂ ਸ਼ਹਿਰੀ, ਅਸੀਂ ਹਾਂ ਅਕਲ ਦੇ ਪੱਕੇ ਵੈਰੀ।

by Harcharan Singh Parhar

An opinion piece by Harcharan Singh Parhar, Canada.

ਇਤਿਹਾਸਕਾਰ ਹਵਾਲਿਆਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ 1839 ਵਿੱਚ ਹੋਈ ਮੌਤ ਤੋਂ ਬਾਅਦ ਮਹਾਰਾਜੇ ਦੇ ਲਾਹੌਰ ਖਾਲਸਾ ਦਰਬਾਰ ਵਿੱਚ ਬੁਰਛਾ-ਗਰਦੀ ਦਾ ਜੋ ਨੰਗਾ ਨਾਚ ਹੋਇਆ, ਉਸ ਨਾਲ਼ ਬਾਅਦ ਵਿੱਚ ਅੰਗਰੇਜ਼ਾਂ ਨੂੰ ਮਹਾਰਾਜੇ ਦਾ ਸਿੱਖ ਰਾਜ ਖਤਮ ਕਰਨ ਵਿੱਚ ਤਾਂ ਸਹਾਇਤਾ ਮਿਲ਼ੀ ਹੀ, ਪਰ ਇਸ ਕਤਲੋਗਾਰਤ ਨੇ ਮਹਾਰਾਜੇ ਦਾ ਸਾਰਾ ਪਰਿਵਾਰ ਨੇਸਤੋ ਨਬੂਦ ਕਰਤਾ, ਬਹੁਤੇ ਸਿੱਖ ਸਰਦਾਰ ਮਾਰੇ ਗਏ, ਡੋਗਰੇ ਤੇ ਮਿਸਰ ਸਰਦਾਰ ਵੀ ਮਾਰੇ ਗਏ। ਮਹਾਰਾਜੇ ਨੇ ਆਪਣੀ ਜਿਸ ਰਾਜਨੀਤਕ ਤੇ ਕੂਟਨੀਤਕ ਸਿਆਣਪ ਨਾਲ਼ 40 ਸਾਲ ਰਾਜ ਕੀਤਾ ਸੀ, ਉਹ ਦੋ ਚਾਰ ਸਾਲਾਂ ਵਿੱਚ ਮਿੱਟੀ ‘ਚ ਮਿਲ਼ ਗਿਆ।

ਸਿੱਖ ਲੀਡਰਾਂ, ਸਰਦਾਰਾਂ ਤੇ ਜਰਨੈਲਾਂ ਦੇ ਅਜਿਹੇ ਜਾਲਮਾਨਾ ਵਿਹਾਰ ਨੂੰ ਦੇਖ ਕੇ ਹੀ ਗਿਆਨੀ ਗਿਆਨ ਸਿੰਘ ਨੇ ਇਹ ਲਾਈਨਾਂ ਲਿਖੀਆਂ ਸਨ:
ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ!
ਧੰਨ ਗੁਰੂ ਸਮਰੱਥ ਜਿਨ ਕੀਲੇ ਸੱਪ ਜਹਿਰੀ!

ਇਹ ਵਿਹਾਰ ਕੋਈ ਨਵਾਂ ਨਹੀਂ ਸੀ, ਮਿਸਲਾਂ ਦੇ ਦੌਰ ਵਿੱਚ ਵੀ ਸਿੱਖ ਸਰਦਾਰਾਂ ਦਾ ਇਹੀ ਹਾਲ ਸੀ। ਪਰ ਮਹਾਰਾਜੇ ਨੇ ਆਪਣੀ ਕੂਟਨੀਤੀ ਨਾਲ਼ ਇਹ ਜਹਿਰੀ ਸੱਪ ਕੀਲ ਕੇ ਆਪਣੇ ਰਾਜ ਦੀ ਪਟਾਰੀ ਵਿੱਚ ਪਾ ਲਏ ਸਨ। ਜਿਨ੍ਹਾਂ ਨੂੰ ਉਸਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਖਿਤਾਬ ਦੇ ਕੇ ਆਪਣੇ ਰਾਜ ਦੇ ਵਿਸਤਾਰ ਲਈ ਵਰਤਿਆ, ਪਰ ਕਿਸੇ ਨੂੰ ਵੀ ਰਾਜ-ਭਾਗ ਦਾ ਹਿੱਸੇਦਾਰ ਨਹੀਂ ਬਣਨ ਦਿੱਤਾ। ਮਿਸਰ, ਡੋਗਰੇ, ਹਿੰਦੂ ਤੇ ਮੁਸਲਮਾਨ ਹੀ ਉਸਦੇ ਰਾਜ ਦਰਬਾਰ ਦੀ ਸ਼ੋਭਾ ਸਨ। ਸਿੱਖਾਂ ਵਿੱਚ ਰਾਜ-ਭਾਗ ਦੀ ਚੇਟਕ ਅੰਗਰੇਜ਼ਾਂ ਵੱਲੋਂ ਪਾਰਲੀਮਾਨੀ ਸਿਸਟਮ ਵਿੱਚ ਸਿੱਖਾਂ ਨੂੰ ਹਿੰਦੂਆਂ, ਮੁਸਲਮਾਨਾਂ ਬਰਾਬਰ ਤੀਜੀ ਧਿਰ ਸਵੀਕਾਰ ਕਰਨ ਤੋਂ ਬਾਅਦ ਹੀ ਲੱਗੀ ਸੀ। ਉਦੋਂ ਵੀ ਇਸ ਰਾਜ ਭਾਗ ਵਿੱਚ ਹਿੱਸੇਦਾਰੀ ਸਿਰਫ ਉਨ੍ਹਾਂ ਨੂੰ ਮਿਲ਼ੀ ਸੀ, ਜੋ ਮਿਸਲਾਂ ਤੇ ਮਹਾਰਾਜੇ ਦੇ ਰਾਜ ਵਿੱਚ ਸਿੱਖ ਸਰਦਾਰਾਂ ਦੀ ਇਲੀਟ ਕਲਾਸ (ਸਰਮਾਇਦਾਰ ਤੇ ਜਗੀਰੂ ਕਲਾਸ) ਤਿਆਰ ਹੋ ਚੁੱਕੀ ਸੀ। ਜੋ ਮਹਾਰਾਜੇ ਦੇ ਮਰਦਿਆਂ ਹੀ ਤਾਕਤ ਦੀ ਲਾਲਸਾ ਵਿੱਚ ਬੇਮੁਹਾਰੇ ਹੋ ਗਏ ਸਨ।

ਆਰਟੀਕਲ ਨਾਲ਼ ਦਿੱਤੀ ਜਾ ਰਹੀ ਤਸਵੀਰ ਵਿੱਚ ਬੈਠੇ ਸਿੱਖ ਨੌਜਵਾਨਾਂ ਨੇ ਆਪਣੇ ਟਰੈਕਟਰ ਤੇ ਨਾਹਰਾ ਲਿਖਿਆ ਹੋਇਆ ਹੈ:
ਪਾਸੇ ਹਟ ਜਾਓ ਪੇਂਡੂ ਸ਼ਹਿਰੀ,
ਅਸੀਂ ਹਾਂ ਅਕਲ ਦੇ ਪੱਕੇ ਵੈਰੀ।

ਇਸ ਨਾਹਰੇ ਨੂੰ ਸਿਰਫ ਇਨ੍ਹਾਂ ਨੌਜਵਾਨਾਂ ਦੇ ਇੱਕ ਟਰੈਕਟਰ ਤੇ ਲਿਖਿਆ ਹੀ ਨਹੀਂ ਸਮਝਣਾ ਚਾਹੀਦਾ। ਇਹ ਨਾਹਰਾ ਸਿੱਖਾਂ ਦੇ ਵੱਡੇ ਹਿੱਸੇ ਦੀ ਮਾਨਸਿਕਤਾ ਦਾ ਪ੍ਰਤੀਕ ਹੈ। ਇਹ ਮਾਨਸਿਕਤਾ ਪੀੜ੍ਹੀ-ਦਰ-ਪੀੜ੍ਹੀ ਸਾਡੇ ਸਮਾਜ ਵਿੱਚ ਚੱਲ ਰਹੀ ਹੈ। ਇਸ ਮਾਰ-ਧਾੜ ਦੀ ਮਾਨਸਿਕਤਾ ਦੇ ਲੋਕ ਸ਼ੁਰੂ ਵਿੱਚ ਹੀ ਸਿੱਖ ਲਹਿਰ ਵਿੱਚ ਸ਼ਾਮਿਲ ਹੋ ਗਏ ਸਨ। ਇਸ ਮਾਨਸਿਕਤਾ ਦਾ ਸ਼ਿਕਾਰ ਆਮ ਪੇਂਡੂ ਜਨਤਾ ਵਾਂਗ ਹੀ ਦੇਸ਼-ਵਿਦੇਸ਼ ਵਿੱਚ ਵਸਦੇ ਡਿਗਰੀਆਂ ਪ੍ਰਾਪਤ ਪੜ੍ਹੇ-ਲਿਖੇ ਲੋਕ ਵੀ ਉਤਨੇ ਹੀ ਹਨ।

ਮਹਾਰਾਜੇ ਦਾ 1849 ਵਿੱਚ ਰਾਜ ਖ਼ਤਮ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਤੋਂ ਵੱਖਰਾ ਧਾਰਮਿਕ ਫ਼ਿਰਕਾ ਤੇ ਵੱਖਰੀ ਕੌਮ ਬਣਾਉਣ ਦੇ ਮਕਸਦ ਨਾਲ਼ ਸਿੱਖ ਰਿਆਸਤਾਂ ਦੇ ਅਮੀਰ ਸਰਦਾਰਾਂ ਦੀ ਮੱਦਦ ਨਾਲ਼ 1871 ਵਿੱਚ ‘ਸਿੰਘ ਸਭਾ ਲਹਿਰ’ ਸ਼ੁਰੂ ਕੀਤੀ। ਜਿਸਦਾ ਮਕਸਦ ਗੁਰੂਆਂ ਦੇ ‘ਸਿੱਖ ਪੰਥ ਜਾਂ ਨਾਨਕ ਪੰਥ’ ਨੂੰ ਵੱਖਰਾ ਜਥੇਬੰਦਕ ਸਿੱਖ ਧਰਮ ਅਤੇ ਹਿੰਦੂਆਂ ਮੁਸਲਮਾਨਾਂ ਦੇ ਮੁਕਾਬਲੇ ਤੀਜੀ ਵੱਖਰੀ ਧਾਰਮਿਕ ਕੌਮ ਬਣਾਉਣਾ ਸੀ। ਸ਼ਾਇਦ ਇਸੇ ਮਕਸਦ ਨਾਲ਼ ਸਿੰਘ ਸਭਾ ਦੇ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ‘ਹਮ ਹਿੰਦੂ ਨਹੀਂ’ ਕਿਤਾਬ ਲਿਖੀ। ਹੁਣ ਮਸਲਾ ਸੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਜੋ 200 ਸਾਲ ਤੋਂ ਨਿਰਮਲਿਆਂ ਤੇ ਉਦਾਸੀਆਂ ਕੋਲ਼ ਸੀ, ਉਹ ਪੁਰਾਣੀ ਹਿੰਦੂ ਪ੍ਰੰਪਰਾ ਅਨੁਸਾਰ ਚੱਲ ਰਹੇ ਸਨ। ਇਹ ਲੋਕ ਤਿੰਨ ਕੌਮਾਂ ਹਿੰਦੂ, ਮੁਸਲਮਾਨ ਤੇ ਸਿੱਖਾਂ ਨੂੰ ਵੰਡਣ ਵਿੱਚ ਉਹ ਅੜਿੱਕਾ ਸਨ। ਇਸ ਲਈ ਉਨ੍ਹਾਂ ਤੋਂ ਗੁਰਦੁਆਰਿਆਂ ਦੇ ਕਬਜ਼ੇ ਖੋਹ ਕੇ ਅੰਗਰੇਜ ਪੱਖੀ ਸਿੰਘ ਸਭੀਆਂ ਹਵਾਲੇ ਕਰਨੇ ਜ਼ਰੂਰੀ ਸਨ।

ਮੇਰਾ ਇਹ ਮੰਨਣਾ ਹੈ ਕਿ ਇੱਕ ਪਾਸੇ ਵਿਗੜੇ ਨਿਹੰਗਾਂ ਨੂੰ ਭੰਗ ਜਾਂ ਹੋਰ ਨਸ਼ੇ ਪੀਣ ਲਾ ਕੇ ਸਿੱਖ ਸਮਾਜ ਤੋਂ ਬਾਹਰ ਕਰ ਦਿੱਤਾ ਸੀ। ਉੱਥੇ ਦੂਜੇ ਪਾਸੇ ਸਿੱਖਾਂ ਫ਼ੌਜਾਂ ਨੂੰ ਆਪਣੀ ਟ੍ਰੇਂਡ ਫੌਜ ਵਿੱਚ ਭਰਤੀ ਕਰਕੇ ਆਪਣੇ ਸਾਮਰਾਜ ਨੂੰ ਵਧਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ। ਸਿੱਖ ਉਨ੍ਹਾਂ ਦੇ ਸਭ ਤੋਂ ਵਫਾਦਾਰ ਤੇ ਬਹਾਦਰ ਫ਼ੌਜੀ ਬਣ ਕੇ ਦੋਨੋ ਸੰਸਾਰ ਜੰਗਾਂ ਵਿੱਚ ਲੜੇ।

ਜਿਹੜੇ ਵਿਦਵਾਨ ਇਹ ਕਹਿੰਦੇ ਹਨ ਕਿ ਅੰਗਰੇਜ ਸਿੱਖਾਂ ਨੂੰ ਪਾਕਿਸਤਾਨ ਵਰਗਾ ਧਰਮ ਅਧਾਰਿਤ ਖਾਲਿਸਤਾਨ ਦੇਣਾ ਚਾਹੁੰਦੇ ਸਨ, ਜੇ ਇਹ ਗੱਲ ਸਹੀ ਹੈ ਤਾਂ ਸ਼ਾਇਦ ਅੰਗਰੇਜ ਭਾਰਤ ਦੇ ਧਰਮ ਅਧਾਰਿਤ ਤਿੰਨ ਟੁੱਕੜੇ ਕਰਨ ਦੇ ਮਕਸਦ ਨਾਲ਼ ਹਿੰਦੂਆਂ ਲਈ ਹਿੰਦੁਸਤਾਨ, ਸਿੱਖਾਂ ਲਈ ਖਾਲਿਸਤਾਨ ਤੇ ਮੁਸਲਮਾਨਾਂ ਲਈ ਪਾਕਿਸਤਾਨ ਬਣਾ ਕੇ ਇਸ ਖ਼ਿੱਤੇ ਵਿੱਚ ਲੋਕਾਂ ਨੂੰ ਧਰਮ ਦੇ ਨਾਮ ਤੇ ਲੜਦੇ ਛੱਡਣਾ ਚਾਹੁੰਦੇ ਹੋਣ, ਇਸੇ ਕਰਕੇ ਹੀ ਨਵਾਂ ਸਿੱਖ ਧਰਮ ਤੇ ਨਵੀਂ ਸਿੱਖ ਕੌਮ ਬਣਾਈ ਹੋਵੇ?

ਪਰ ਉਨ੍ਹਾਂ ਦੀ ਇਹ ਸਕੀਮ ਸਿਰੇ ਨਾ ਚੜ੍ਹਨ ਦੇ ਮੈਨੂੰ ਦੋ ਕਾਰਨ ਲੱਗਦੇ ਹਨ, ਇੱਕ ਸਿੱਖਾਂ ਦੀ ਭਾਰਤ ਦੇ ਕਿਸੇ ਵੀ ਖ਼ਿੱਤੇ ਅਜਿਹੀ ਬਹੁ-ਗਿਣਤੀ ਨਹੀਂ ਸੀ, ਜਿੱਥੇ ਉਹ ਖਾਲਿਸਤਾਨ ਬਣਾ ਸਕਦੇ ਅਤੇ ਦੂਸਰਾ ਕਾਰਨ ਇਹ ਵੀ ਸੀ ਕਿ ਅੰਗਰੇਜ਼ਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਦੇ ਬਾਵਜੂਦ ਉਹ ਹਿੰਦੂਆਂ-ਸਿੱਖਾਂ ਵਿੱਚ ਵੱਡੀ ਦੁਫਾੜ ਨਹੀਂ ਪਾ ਸਕੇ ਸਨ ਅਤੇ ਸਿੱਖਾਂ ਦੇ ਵੱਡੇ ਲੀਡਰ ਵੀ ਭਾਰਤ ਵਿੱਚ ਹਿੰਦੂਆਂ ਨਾਲ਼ ਰਹਿਣ ਨੂੰ ਹੀ ਤਰਜੀਹ ਦਿੰਦੇ ਸਨ।

ਸਰਕਾਰੀ ਦਸਤਾਵੇਜ਼ਾਂ ਅਨੁਸਾਰ ਆਮ ਸਿੱਖਾਂ ਨੇ 1851, 1861 ਤੇ 1871 ਦੀ ਮਰਦਮ ਸ਼ੁਮਾਰੀ ਵਿੱਚ ਆਪਣੇ ਆਪ ਨੂੰ ਹਿੰਦੂ ਕੌਮ ਜਾਂ ਆਪਣੀ ਜਾਤ ਨੂੰ ਕੌਮ ਲਿਖਾਇਆ ਸੀ। ਅੱਜ ਵੀ ਥਾਣਿਆਂ ਤੇ ਸਰਕਾਰੀ ਡਾਕੂਮੈਂਟਸ ਵਿੱਚ ਕੌਮ ਸ਼ਬਦ ਜਾਤ ਲਈ ਵਰਤਿਆ ਜਾਂਦਾ ਹੈ। ਭਾਰਤ ਦੀ ਧਾਰਮਿਕ ਪ੍ਰੰਪਰਾ ਵਿੱਚ ਜਥੇਬੰਦਕ ਧਰਮ ਦਾ ਕੋਈ ਸੰਕਲਪ ਨਹੀਂ, ਇੱਥੇ ਗੁਰੂ ਤੇ ਚੇਲੇ ਦੀ ਪ੍ਰੰਪਰਾ ਰਹੀ ਹੈ। ਗੁਰੂ ਦੇ ਨਾਮ ਤੇ ਪੰਥ ਹੁੰਦਾ ਸੀ, ਇਸੇ ਕਰਕੇ ਅੰਗਰੇਜ਼ਾਂ ਦੇ ਆਉਣ ਤੱਕ ਗੁਰੂ ਨਾਨਕ ਦੇ ਸਿੱਖਾਂ ਨੂੰ ‘ਨਾਨਕਪੰਥੀ’ ਕਿਹਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਵੱਲੋਂ ਵੀ ਵੱਖਰੀ ਖਾਲਸਾ ਕੌਮ ਨਹੀਂ, ਸਗੋਂ ਹਥਿਆਰਬੰਦ ਨੌਜਵਾਨਾਂ ਦੀ ਫੌਜ ਦਾ ‘ਖਾਲਸਾ ਪੰਥ’ ਹੀ ਬਣਾਇਆ ਸੀ।

ਸਾਰੇ ਨਾਨਕਪੰਥੀ ਸਿੱਖ ਖਾਲਸੇ ਨਹੀਂ ਹੁੰਦੇ ਸਨ, ਸਿਰਫ ਚੱਲਦੇ ਸੰਘਰਸ਼ ਵਿੱਚ ਵਲੰਟੀਅਰ ਤੌਰ ਤੇ ਸ਼ਾਮਿਲ ਸਿੱਖ ਹੀ ਖਾਲਸੇ ਹੁੰਦੇ ਸਨ। ਸਿੱਖ ਪਰਿਵਾਰਾਂ ਤੋਂ ਇਲਾਵਾ ਹਿੰਦੂ ਪਰਿਵਾਰਾਂ ਦੇ ਨੌਜਵਾਨ ਵੀ ਅਕਸਰ ਖਾਲਸੇ ਸਜ ਜਾਂਦੇ ਸਨ। ਖਾਲਸੇ ਉਹ ਹੀ ਸਜਦੇ ਸਨ, ਜੋ ਸਿਰ ਦੇਣ ਲਈ ਤਿਆਰ ਹੁੰਦੇ ਸਨ। ਇਹ ਗੁਰੂ ਵਾਲ਼ੇ ਬਣੋ, ਅੰਮ੍ਰਿਤ ਛਕੋ ਵਾਲ਼ੀ ਪ੍ਰੰਪਰਾ ਜ਼ਿਆਦਾ ਪੁਰਾਣੀ ਨਹੀ। ਗੁਰੂ ਵਾਲ਼ੇ ਤਾਂ ਉਹ ਸਾਰੇ ਹੀ ਹਨ, ਜੋ ਗੁਰੂ ਨੂੰ ਮੰਨਦੇ ਹਨ। ਖ਼ਾਸ ਕਰਮਕਾਂਡ ਕਰਨ ਜਾਂ ਕੋਈ ਬਾਹਰੀ ਦਿਖਾਵਾ ਪਹਿਰਾਵਾ ਜਾਂ ਸਰੀਰਕ ਦਿੱਖ ਵਾਲ਼ੀ ਸਿੱਖੀ ਗੁਰਬਾਣੀ ਅਨੁਕੂਲ ਨਹੀਂ।

ਤਕਰੀਬਨ ਸਾਰੇ ਇਤਿਹਾਸਕਾਰਾਂ ਅਨੁਸਾਰ ਮਿਸਲਾਂ ਦੇ ਦੌਰ ਤੋਂ ਬਾਅਦ ਹਿੰਸਕ, ਜਰਾਇਮਪੇਸ਼ਾ ਤੇ ਧਾੜਵੀ ਸੋਚ ਦੇ ਲੋਕਾਂ ਨੂੰ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਕਾਬੂ ਕਰਕੇ ਆਪਣਾ ਰਾਜ ਵਧਾਉਣ ਲਈ ਵਰਤਿਆ, ਫਿਰ ਅੰਗਰੇਜ਼ਾਂ ਨੇ ਇਨ੍ਹਾਂ ਨੂੰ ਆਪਣੇ ਸਾਮਰਾਜੀ ਰਾਜ ਦੇ ਵਿਸਤਾਰ, ਬਗਾਵਤਾਂ ਦਬਾਉਣ ਤੇ ਸੰਸਾਰ ਜੰਗਾਂ ਲਈ ਵਰਤਿਆ। ਪਰ ਜਦੋਂ ਦੇਸ਼ ਅਜ਼ਾਦ ਹੋ ਗਿਆ ਤਾਂ ਸਿੱਖ ਲੀਡਰਸ਼ਿਪ ਕੋਲ਼ ਇਨ੍ਹਾਂ ਨੂੰ ਕਾਬੂ ਕਰਨ ਦਾ ਇੱਕ ਹੀ ਤਰੀਕਾ ਸੀ ਕਿ ਇਨ੍ਹਾਂ ਨੂੰ ਆਪਣੇ ਨਾਲ਼ ਰਲ਼ਾ ਕੇ ਵਰਤਿਆ ਜਾਵੇ। ਇਸ ਸਬੰਧੀ ਡਾ ਗੋਪਾਲ ਸਿੰਘ ਆਪਣੀ ਕਿਤਾਬ ਹਿਸਟਰੀ ਆਫ ਸਿੱਖ ਪੀਪਲਜ ਵਿੱਚ ਲਿਖਦੇ ਹਨ ਕਿ ਮਾਸਟਰ ਤਾਰਾ ਸਿੰਘ ਨੂੰ ਇੱਕ ਦਿਨ ਉਦਾਸ ਦੇਖ ਕੇ ਮੈਂ ਕਾਰਨ ਪੁੱਛਿਆ ਤਾਂ ਕਹਿੰਦੇ ਕਿ ਹੁਣ ਤੱਕ ਮੈਂ ਆਪਣੇ ਖਾੜਕੂ ਸਿੱਖਾਂ ਨੂੰ ਅੰਗਰੇਜ਼ਾਂ ਵਿਰੁੱਧ ਅਜ਼ਾਦੀ ਦੇ ਆਹਰੇ ਲਾਇਆ ਹੋਇਆ ਸੀ, ਹੁਣ ਦੇਸ਼ ਅਜ਼ਾਦ ਹੋ ਗਿਆ ਹੈ ਤਾਂ ਮੈਨੂੰ ਇਨ੍ਹਾਂ ਤੋਂ ਆਪਣੀ ਲੀਡਰੀ ਬਚਾ ਕੇ ਰੱਖਣੀ ਕੰਧਾਰ ਦਾ ਕਿਲਾ ਜਿੱਤਣ ਬਰਾਬਰ ਲਗਦੀ ਹੈ। ਡਾ ਗੋਪਾਲ ਸਿੰਘ ਲਿਖਦੇ ਹਨ ਕਿ ਬਾਅਦ ਵਿੱਚ ਅਕਾਲੀਆਂ ਵੱਲੋਂ ਲਾਏ ਮੋਰਚੇ ਤੇ ਸਿੱਖਾਂ ਨਾਲ਼ ਵਿਤਕਰਿਆਂ ਦੇ ਸਿਰਜੇ ਬਿਰਤਾਂਤ, ਇਨ੍ਹਾਂ ਲੋਕਾਂ ਨੂੰ ਆਹਰੇ ਲਾਈ ਰੱਖਣ ਤੋਂ ਵੱਧ ਕੁਝ ਨਹੀਂ ਲੱਗਦੇ ਸਨ।

ਅਕਾਲੀਆਂ ਵੱਲੋਂ ਅਜਿਹੇ ਲੋਕਾਂ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਣ ਨਾਲ਼ ਹੌਲ਼ੀ-ਹੌਲ਼ੀ ਇਹ ਲੋਕ ਮੇਨ ਸਟਰੀਮ ਸਿੱਖੀ ਵਿੱਚ ਤਾਕਤਵਰ ਹੁੰਦੇ ਗਏ। ਪੰਜਾਬੀ ਸੂਬਾ ਬਣਨ ਬਾਅਦ ਕਾਂਗਰਸੀ ਵੀ ਅਜਿਹੇ ਅਨਸਰਾਂ ਨੂੰ ਸਿੱਖਾਂ ਵਿੱਚ ਆਪਣੀ ਥਾਂ ਬਣਾਉਣ ਲਈ ਵਰਤਣ ਲੱਗੇ। ਜਿਸਦੇ ਨਤੀਜੇ ਵਜੋਂ 84 ਵਰਗੇ ਕੁਲਹਿਣੇ ਭਾਣੇ ਵਰਤੇ।

ਜੋ ਖੇਡ ਸਿੱਖ ਲੀਡਰਸ਼ਿਪ ਤੇ ਬਾਅਦ ਵਿੱਚ ਕਾਂਗਰਸ ਨੇ ਸਿੱਖਾਂ ਵਿਚਲੇ ਹਿੰਸਕ, ਜਰਾਇਮਪੇਸ਼ਾ, ਧਾੜਵੀ ਬਿਰਤੀ ਵਾਲ਼ੇ ਲੋਕਾਂ ਨੂੰ ਆਪਣੇ ਸੌੜੇ ਰਾਜਸੀ ਤੇ ਫਿਰਕੂ ਹਿੱਤਾਂ ਲਈ ਵਰਤਣ ਦੀ 1970–1994 ਤੱਕ ਖੇਡੀ ਸੀ, ਉਸ ਨਾਲ਼ ਸਿੱਖ ਸਮਾਜ ਵਿੱਚ ਦੇਸ਼-ਵਿਦੇਸ਼ ਅੰਦਰ ਗੁੰਡਾਗਰਦੀ, ਬਦਮਾਸ਼ੀ, ਧੌਂਸ, ਫੁਕਰਾਪਨ, ਉਜੱਡਵਾਦ, ਗਾਲ਼ੀ-ਗਲੋਚ ਦਾ ਇੱਕ ਨਵਾਂ ਕਲਚਰ ਪੈਦਾ ਹੋਇਆ ਹੈ। ਹੁਣ ਕੋਈ ਵੀ ਲੁੱਚਾ-ਲਫੰਗਾ ਧਾਰਮਿਕ ਬਾਣਾ ਪਾ ਕੇ ਸਿੱਖੀ ਦਾ ਠੇਕੇਦਾਰ ਬਣ ਜਾਂਦਾ ਹੈ ਅਤੇ ਕਿਸੇ ਤੇ ਵੀ ਆਪਣੀ ਧੌਂਸ ਜਮਾ ਸਕਦਾ ਹੈ। ਉਸਨੂੰ ਪੁੱਛਣ ਤੇ ਰੋਕਣ-ਟੋਕਣ ਵਾਲ਼ਾ ਕੋਈ ਨਹੀਂ ਅਤੇ ਜੇ ਕੋਈ ਅਜਿਹਾ ਕਰੇ ਤਾਂ ਉਹ ਪੰਥ ਦੋਖੀ, ਗੁਰੂ ਨਿਂਦਕ, ਕਾਮਰੇਡ, ਨਾਸਤਿਕ ਹੈ।

ਵਿਦੇਸ਼ਾਂ ਵਿੱਚ ਅਜਿਹੇ ਧਾੜਵੀ ਬਿਰਤੀ ਲੋਕ 84 ਦੀ ਖਾੜਕੂ ਮੂਵਮੈਂਟ ਦੀ ਆੜ ਵਿੱਚ ਗੁਰਦੁਆਰਿਆਂ ਤੇ ਹੋਰ ਸਿੱਖ ਸੰਸਥਾਵਾਂ ਤੇ ਕਾਬਿਜ ਹੋ ਗਏ ਹਨ। ਗੁਰਦੁਆਰਿਆਂ ਨੂੰ ਵਰਤ ਕੇ ਰਾਜਨੀਤਕ ਲੋਕਾਂ ਨਾਲ਼ ਲਿੰਕ ਬਣਾਉਣੇ, ਬਿਜਨੈਸ ਖੜੇ ਕਰਨੇ, ਸਰਕਾਰੀ ਨੌਕਰੀਆਂ, ਸਰਕਾਰੀ ਗਰਾਂਟਾਂ, ਰਾਜਸੀ ਪਾਰਟੀਆਂ ਵਿੱਚ ਜਾ ਕੇ ਐਮ ਪੀ, ਐਮ ਐਲ ਏ, ਕੌਸ਼ਲਰ, ਮਨਿਸਟਰ ਬਣਨਾ ਆਦਿ ਇਨ੍ਹਾਂ ਦਾ ਮੁੱਖ ਏਜੰਡਾ ਹੈ। ਇਨ੍ਹਾਂ ਨੇ ਗੁਰਦੁਆਰਿਆਂ ਨੂੰ 8–10 ਬੰਦਿਆਂ ਦਾ ਟਰੱਸਟ ਬਣਾ ਕੇ ਧਰਮ ਨੂੰ ਬਿਜਨੈਸ ਬਣਾ ਲਿਆ ਗਿਆ ਹੈ ਤੇ ਜਾਅਲੀ ਚੈਰਟੀਆਂ ਬਣਾ ਕੇ ਟੈਕਸ ਚੋਰੀ ਤੇ ਗੋਲਕ ਦੇ ਫੰਡਾਂ ਦੀ ਦੁਰਵਰਤੋਂ ਆਮ ਵਰਤਾਰਾ ਬਣ ਚੁੱਕਾ ਹੈ। ਲੋਕ ਗੁਰੂ ਪ੍ਰਤੀ ਸ਼ਰਧਾ ਦੇ ਨਾਮ ਤੇ ਚੜ੍ਹਾਵੇ ਚੜ੍ਹਾਈ ਜਾਂਦੇ ਹਨ ਤੇ ਹਿਸਾਬ ਪੁੱਛਣ ਵਾਲ਼ਾ ਕੋਈ ਨਹੀਂ। ਗੋਰੇ ਰਾਜਸੀ ਲੀਡਰ ਵੀ ਫੰਡਾਂ ਤੇ ਵੋਟਾਂ ਦੇ ਲਾਲਚ ਵਿੱਚ ਹੋ ਰਹੀਆਂ ਜਾਅਲ ਸਾਜੀਆਂ ਨੂੰ ਜਾਣਦੇ ਹੋਏ ਵੀ ਨਜ਼ਰ-ਅੰਦਾਜ਼ ਕਰ ਰਹੇ ਹਨ।

ਉਪਰਲੀਆਂ ਵਿਚਾਰ ਅਧੀਨ ਲਾਈਨਾਂ, ਸਿਰਫ ਕੁਝ ਅੱਖਰ ਹੀ ਨਹੀਂ। ਸਿੱਖ ਸਮਾਜ ਦੇ ਇੱਕ ਸੈਕਸ਼ਨ ਦੇ ਉਜੱਡਪੁਣੇ, ਧਾੜਵੀਪਨ, ਬੁਰਛਾ-ਗਰਦੀ ਵਾਲ਼ੀ ਮਾਨਸਿਕਤਾ ਦਾ ਪ੍ਰਤੀਕ ਹਨ। ਅਜਿਹੀ ਮਾਨਸਿਕਤਾ ਜਿੱਥੇ ਇੱਕ ਪਾਸੇ ਪੰਜਾਬੀ ਗੀਤਾਂ ਰਾਹੀਂ ਅਤੇ ਉੱਥੇ ਦੂਜੇ ਪਾਸੇ ਧਾਰਮਿਕ ਮੁਹਾਵਰੇ ਵਿੱਚ ਪ੍ਰਗਟ ਹੁੰਦੀ ਹੈ। ਮੈਨੂੰ ਲਗਦਾ ਪੰਜਾਬੀ ਗੀਤ: ਬੰਦਾ ਮਾਰ ਕੇ ਕਸੂਰ ਪੁੱਛਦਾ, ਜੱਟ ਉਸ ਪਿੰਡ ਨੂੰ ਬੀਲੌਂਗ ਕਰਦਾ ਅਤੇ ਧੱਕੇ ਨਾਲ਼ ਗੁਰੂਆਂ ਦੇ ਨਾਮ ਨਾਲ਼ ਮੜ੍ਹੇ ਗਏ ਨਾਹਰੇ: ਸ਼ਸਤਰਨ ਕੇ ਅਧੀਨ ਹੈ ਰਾਜ ਜਾਂ ਬਿਨਾ ਸ਼ਸਤਰਨ ਨਰ ਭੇਡ ਜਾਨੋ, ਵਿੱਚ ਕੋਈ ਬਹੁਤਾ ਅੰਤਰ ਨਹੀਂ?

ਜਦੋਂ ਤੱਕ ਸਾਡੇ ਧਾਰਮਿਕ ਅਦਾਰਿਆਂ ਵਿੱਚੋਂ ਹਿੰਸਾ ਤੇ ਨਫ਼ਰਤ ਦਾ ਪ੍ਰਚਾਰ ਬੰਦ ਨਹੀਂ ਹੁੰਦਾ। ਹਥਿਆਰਾਂ ਦੀ ਪ੍ਰਮੋਸ਼ਨ ਨਹੀਂ ਰੋਕੀ ਜਾਂਦੀ। ਅਜਿਹੀ ਮਾਨਸਿਕਤਾ ਬਦਲਣੀ ਬੜੀ ਮੁਸ਼ਕਿਲ ਹੈ। ਜਦੋਂ ਤੱਕ ਆਮ ਲੋਕ ਧਾਰਮਿਕ ਸ਼ਰਧਾ ਅਧੀਨ ਇਨ੍ਹਾਂ ਲੋਕਾਂ ਨੂੰ ਮਾਇਕ ਸਹਾਇਤਾ ਕਰਦੇ ਰਹਿਣਗੇ, ਕੁਝ ਵੀ ਬਦਲਨਾ ਸੰਭਵ ਨਹੀਂ। ਪਰ ਸਿੱਖ ਪੰਥ ਦੀ ਬਦਕਿਸਮਤੀ ਇਹ ਹੈ ਕਿ ਅਜਿਹੇ ਗੰਭੀਰ ਮੁੱਦਿਆਂ ਤੇ ਕਿਤੇ ਚਰਚਾ ਨਹੀਂ ਹੋ ਰਹੀ ਤੇ ਨਾ ਹੀ ਚਰਚਾ ਲਈ ਕੋਈ ਪਲੈਟਫਾਰਮ ਹੀ ਹੈ। ਗੁਰਦੁਆਰਾ ਹੀ ਇੱਕ ਅਜਿਹਾ ਪਲੈਟਫਾਰਮ ਰਹਿ ਗਿਆ ਹੈ, ਜਿੱਥੇ ਸਿੱਖ ਇਕੱਠੇ ਹੁੰਦੇ ਹਨ, ਪਰ ਉੱਥੇ ਅਜਿਹੇ ਲੋਕ ਹੀ ਕਾਬਿਜ ਹਨ, ਜੋ ਕੋਈ ਤਬਦੀਲੀ ਹੋਣ ਨਹੀਂ ਦੇਣਾ ਚਾਹੁੰਦੇ?

English translation

We are the true enemies of intelligence.

According to historians, after the death of Maharaja Ranjit Singh in 1839, there was chaos and disorder in the Lahore Darbar of the Khalsa Kingdom. The British received assistance from some quarters to end the Sikh rule, and as a result, the entire family of the Maharaja faced atrocities. Many Sikh Sardars were killed, and even Dogra and Misr Sardars were also killed. Maharaja Ranjit Singh had ruled with his political and strategic wisdom for 40 years, but within a few years, everything crumbled to dust.

In view of such acts committed by Sikh leaders, Sardars, and generals, Giani Gian Singh wrote the following lines: “Blessed are the Sikhs of Guru, enemies of true intellect! Blessed are the mighty warriors who protected the Guru’s sovereignty!”

This situation was not new; even during the Mughal era, Sikh Sardars faced similar circumstances. However, Maharaja Ranjit Singh used his political cunning to protect his kingdom and maintain its glory. Those who were considered elite within the Sikh community, the Sarmayidar and Jagiru classes, were given positions in the Raj. But this share of power was only limited to those who belonged to the elite class, while many other Sikhs, as well as Dogras and Misrs, were killed. The splendor of the Maharaja’s Darbar was mainly for the benefit of the Mughals, Dogras, Hindus, and Muslims. Only after the Sikh community was recognized as equal to Hindus and Muslims within the parliamentary system did they receive a share in the political affairs. But even then, the participation of Sikhs in the ruling power was limited to those who had already established themselves as part of the elite class, equipped with military prowess and estates. The lust for power overshadowed the Maharaja’s male descendants.

In the picture accompanying the article, Sikh youth sitting on a tractor have written the following lines: “Move aside, residents of Pendo City, We are the true enemies of intelligence.”

This message written by the Sikh youth on their tractor should not be understood in a literal sense. It symbolizes the mentality of a significant portion of Sikhs. This mentality has persisted through generations in our society. People with such a mentality initially joined the Sikh movement. This mindset created a divide among Sikhs, Hindus, and Muslims. Thus, the Gurudwaras were controlled by the English, and the possession of Gurudwaras was handed over to the Singh Sabha to ensure the dominance of the new Sikh religion over the traditional Hindu customs. The issue was that the management of Gurudwaras, which had been pure and serene for 200 years, was now being run according to Hindu traditions. These people were inciting three communities—Hindus, Muslims, and Sikhs—against each other in the name of religion. This is why it became necessary to take control of Gurudwaras away from them and hand them over to the Singh Sabha.

Scholars who say that the British wanted to give the Sikhs a religion-based Khalistan like Pakistan, if this is true, then the British may have created India for the Hindus, Khalistan for the Sikhs and Pakistan for the Muslims for the purpose of dividing India into three parts based on religion. They want to leave the people fighting in the name of religion in the region.

But I think there are two reasons why their scheme did not come to fruition, one is that Sikhs did not have such a majority in any part of India where they could create Khalistan and the other reason was that despite all the conspiracies of the British, they could not create a big rift among the Sikhs and Hindus, and even the big leaders of the Sikhs preferred to stay in harmony with the Hindus in India.

According to official documents, the common Sikhs themselves identified themselves as either Hindu or by their caste in the censuses of 1851, 1861, and 1871. Even today, the term “caste” is used for the Sikh community in official documents and places. In the religious tradition of India, there is no concept of a separate religion called “Khalsa”; here, the tradition of the Guru and disciple continues. Until the arrival of the English, the Sikhs of Guru Nanak were referred to as “Nanakpanthi.” It was Guru Gobind Singh who formed the distinct Khalsa community, not just the armed youth.

Not all Nanakpanthi Sikhs are Khalsa; only those who actively participate in the struggle are considered Khalsa Sikhs. Not only from Sikh families, but also young people from Hindu families often join the Khalsa. Khalsa refers to those who are ready to sacrifice themselves. This tradition of adopting the Khalsa identity by taking Amrit (initiation) is not very old. Those who consider themselves as followers of the Guru are all part of the Khalsa. Performing special rituals, wearing external symbols, or having a physical appearance associated with Sikhism does not make the Sikh Gurbani favorable.

According to almost all historians, after the period of misls, Maharaja Ranjit Singh controlled and used violent, criminal, and mercenary-minded people to expand his rule and engage in wars, which the British later used to extend their colonial rule, suppress rebellions, and fight world wars. But when the country became independent, the only way to control these elements for Sikh leadership was to integrate them and use them for their own benefit. Dr. Gopal Singh writes in his book “History of the Sikhs” that when I asked Master Tara Singh the reason for his sadness one day, he replied that until now, I have used these Khadku Sikhs against the English; now that the country is independent, I feel like I have won a fort to protect my leadership from them.

Afterward, the Akalis also resorted to using violent, criminal, and mercenary-minded people within Sikhs to achieve their political and factional interests from 1970 to 1994. As a result, within Sikh society, a new culture emerged of violence, hooliganism, thuggery, looting, extremism, and verbal abuse, regardless of whether any specific religious commandments or teachings were followed.

In foreign countries, those who resorted to violent activities have captured gurdwaras and other Sikh institutions in the name of their political and business interests. Their primary agenda is to establish links with politicians, establish businesses, secure government jobs, grants, and positions in political parties, becoming MLAs, MPs, ministers, etc. They have turned gurdwaras into platforms for corrupt practices by forming trusts of 8-10 individuals and exploiting religion for their business interests, including tax evasion and mismanagement of funds. People shower their faith on them without questioning, and no one dares to stop or question them. Even white political leaders turn a blind eye to the fake charters and frauds being carried out in pursuit of funds and votes.

These ideas are not limited to just a few lines; they represent a mindset. The decline of the Sikh community, characterized by violence, hooliganism, division, and mentalities such as casteism and discrimination, can be observed. It is challenging to change such a mentality. As long as the general public continues to support these individuals under the guise of religious faith, no significant change is possible.

The opinions expressed in this article are those of the author. They do not purport to reflect the opinions or views of Khalsa Vox or its members.

Harcharan Singh Parhar

Canada

You may also like

Khalsa Vox

Khalsa Vox is a new-age online digest that brings to you the latest in Punjab politics, history, culture, heritage and more.

Latest Stories

Khalsa Vox, All Right Reserved.