Reevaluating Traditions: A Call for Reforms

by Harcharan Singh Parhar

ਸਿੱਖਾਂ ਦੀ ਮਰਿਯਾਦਾਵਾਂ ਦੀ ਲੜਾਈ

ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਾਇਆ ਸੀ। ਪਰ ਉਨ੍ਹਾਂ ਦੀ ਸ਼ਹੀਦੀ ਤੋਂ ਜਲਦੀ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚੋਂ ਹੀ ਵਿਰੋਧੀ ਪ੍ਰਿਥੀਚੰਦ, ਧੀਰਮੱਲ, ਰਾਮਰਾਏ ਆਦਿ ਨੇ ਇਸ ਅਸਥਾਨ ਤੇ ਕਬਜ਼ਾ ਕਰ ਲਿਆ ਸੀ ਤੇ ਫਿਰ ਅਗਲੇ 100 ਸਾਲ ਤੱਕ ਕਿਸੇ ਵੀ ਗੁਰੂ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ। ਜੇ ਗੁਰੂ ਤੇਗ ਬਹਾਦਰ ਜੀ ਗਏ ਤਾਂ ਵੜਨ ਨਹੀਂ ਦਿੱਤਾ ਗਿਆ।

ਮਿਸਲਾਂ ਦੇ ਪੀਰੀਅਡ ਜਾਂ ਉਸ ਤੋਂ ਕੁਝ ਸਮਾਂ ਪਹਿਲਾਂ ਕੁਝ ਨਿਹੰਗ ਜਥਿਆਂ ਨੇ ਇਸ ਅਸਥਾਨ ਦਾ ਕੰਟਰੋਲ ਕੀਤਾ। ਇਸ ਦੌਰਾਨ ਦੋ ਤਿੰਨ ਵਾਰ ਵਿਦੇਸ਼ੀ ਜਰਵਾਣਿਆਂ ਨੇ ਕਬਜ਼ੇ ਕੀਤੇ। ਉਸ ਤੋਂ ਬਾਅਦ ਇੱਥੇ ਨਿਰਮਲਿਆਂ ਤੇ ਮਹੰਤਾਂ ਨੇ ਕਬਜ਼ੇ ਕਰ ਲਏ, ਜੋ ਕਿ 1925 ਵਿੱਚ ਸ਼੍ਰੋਮਣੀ ਕਮੇਟੀ ਬਣਨ ਤੱਕ ਕਾਬਿਜ ਰਹੇ।

ਪਹਿਲੇ ਸੌ ਸਾਲ ਵਿੱਚ ਸਿੱਖ ਵਿਰੋਧੀ ਧੀਰਮੱਲੀਆਂ ਤੇ ਪ੍ਰਿਥੀਚੰਦੀਆਂ ਨੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਰਗੇ ਗੁਰਮਤਿ ਵਿਰੋਧੀ ਗ੍ਰੰਥ ਲਿਖੇ ਤੇ ਉਨ੍ਹਾਂ ਵਿੱਚ ਹਰਿਮੰਦਰ ਸਾਹਿਬ ਦੀ ਮਰਿਯਾਦਾ ਲਿਖੀ ਗਈ। ਬੇਸ਼ਕ ਕਹਿਣ ਨੂੰ ਸੌ ਸਾਲ ਪਹਿਲਾਂ ਪੰਥ ਨੇ ਸ਼੍ਰੋਮਣੀ ਕਮੇਟੀ ਰਾਹੀ ਕੰਟਰੋਲ ਕਰ ਲਿਆ ਸੀ, ਪਰ ਹਰਿਮੰਦਰ ਸਾਹਿਬ ਵਿੱਚ ਤਕਰੀਬਨ ਬਹੁਤੀਆਂ ਮਰਿਆਦਾਵਾਂ ਉਹੀ ਚੱਲ ਰਹੀਆਂ ਹਨ, ਜਿਹੜੀਆਂ ਉਨ੍ਹਾਂ ਪ੍ਰਿਥੀਚੰਦੀਆਂ, ਧੀਰਮੱਲੀਆਂ, ਮੀਣਿਆਂ, ਮਸੰਦਾਂ, ਮਹੰਤਾਂ ਨੇ ਬਣਾਈਆਂ ਸਨ, ਜਿਨ੍ਹਾਂ ਨਾਲ਼ ਸ਼੍ਰੋਮਣੀ ਕਮੇਟੀ ਦੀ ਸਿੱਖ ਮਰਿਯਾਦਾ ਵਿੱਚ ਮਿਲਵਰਤਣ ਨਾ ਰੱਖਣ ਲਈ ਕਿਹਾ ਗਿਆ ਹੈ।

ਜਦੋਂ ਹਰਿਮੰਦਰ ਸਮੇਤ ਦੇਸ਼-ਵਿਦੇਸ਼ ਦੇ ਗੁਰਦੁਆਰਿਆਂ ਵਿੱਚ ਚੱਲ ਰਹੀਆਂ ਮਨਮਤੀ ਤੇ ਗੁਰਮਤਿ ਵਿਰੋਧੀ ਮਰਿਯਾਦਾਵਾਂ ਦੀ ਗੱਲ ਚੱਲਦੀ ਹੈ ਤਾਂ ਬਹੁਤ ਲੋਕ ਕਹਿੰਦੇ ਹਨ ਕਿ ਕਿਸੇ ਵੀ ਸੰਸਥਾ ਨੂੰ ਚਲਾਉਣ ਲਈ ਕੋਈ ਅਨੁਸ਼ਾਸਨ ਜਰੂਰ ਹੋਣਾ ਚਾਹੀਦਾ ਹੈ। ਇਹ ਗੱਲ ਬਿਲਕੁਲ ਠੀਕ ਹੈ। ਪਰ ਉਸ ਅਨੁਸ਼ਾਸਨ ਦਾ ਕੋਈ ਅਧਾਰ ਵੀ ਚਾਹੀਦਾ ਹੈ। ਸਾਰੀ ਦੁਨੀਆਂ ਵਿੱਚ ਅਸੀਂ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦਾ ਪ੍ਰਚਾਰ ਕਰਦੇ ਹਾਂ। ਜੇ ਕੋਈ ਬੇਨਾਮ ਕਵੀ ਦੀਆਂ ਇਨ੍ਹਾਂ ਲਾਈਨਾਂ ਤੋਂ ਏਧਰ ਹੋ ਕੇ ਕਿਸੇ ਸੰਤ, ਬਾਬੇ, ਡੇਰੇਦਾਰ ਕੋਲ਼ ਜਾਂਦਾ ਹੈ ਤਾਂ ਉਸ ਤੇ ਪੰਥ ਵਿਰੋਧੀ ਇਲਜ਼ਾਮ ਹੇਠ ਬਾਹਰ ਦਾ ਰਸਤਾ ਦਿਖਾ ਜਾਂਦਾ ਹੈ। ਪਿਛਲੇ 50-60 ਸਾਲਾਂ ਵਿੱਚ ਅਨੇਕਾਂ ਛੋਟੇ ਛੋਟੇ ਵੱਖਰੇ ਵਿਚਾਰ ਵਾਲ਼ਿਆਂ ਨੂੰ ਗ੍ਰੰਥ ਗੁਰੂ ਨਾ ਮੰਨਣ ਕਾਰਨ ਪੰਥ ‘ਚੋਂ ਬਾਹਰ ਕੱਢ ਦਿੱਤਾ ਗਿਆ।

ਜੇ ਅਸੀਂ ਗੁਰੂ ਗ੍ਰੰਥ ਨੂੰ ਹੀ ਸਭ ਤੋਂ ਉੱਤਮ ਤੇ ਆਖ਼ਰੀ ਮੰਨਦੇ ਹਾਂ ਤਾਂ ਫਿਰ ਕੀ ਸਾਡੀਆਂ ਸਾਰੀਆਂ ਮਰਿਯਾਦਾਵਾਂ ਗੁਰੂ ਗ੍ਰੰਥ ਦੀ ਬਾਣੀ ਅਨੁਸਾਰ ਨਹੀ ਹੋਣੀਆਂ ਚਾਹੀਦੀਆਂ? ਹੋਰ ਸੰਤਾਂ, ਬਾਬਿਆਂ, ਟਕਸਾਲਾਂ, ਡੇਰਿਆਂ ਦੀ ਮਰਿਯਾਦਾ ਦੀ ਗੱਲ ਛੱਡੋ, ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾਂਦੀ ਅਕਾਲ ਤਖ਼ਤ ਦੀ ਮਰਿਯਾਦਾ ਵਿੱਚੋਂ ਹੀ ਕੋਈ ਮਰਿਯਾਦਾ ਦੱਸ ਦਿਉ, ਜੋ ਗੁਰਬਾਣੀ ਅਨੁਸਾਰੀ ਹੈ? ਜੇ ਬਾਣੀ ਨੂੰ ਕੋਈ ਮੰਨਦਾ ਹੀ ਨਹੀਂ ਤਾਂ ਫਿਰ ਬਾਕੀ ਵੀ ਜੋ ਕਰਦੇ ਹਨ, ਉਨ੍ਹਾਂ ਨੂੰ ਵੀ ਕਰਨ ਦਿਉ ਤਾਂ ਕਿ ਘੱਟੋ-ਘੱਟ ਸਿੱਖਾਂ ਦੀ ਅਬਾਦੀ ਤਾਂ ਵੱਧ ਦਿਸੇ। ਫਿਰ ਡੇਰਿਆਂ ਵਾਲ਼ੇ ਕੀ ਦੰਦੀਆਂ ਵੱਢਦੇ ਹਨ। ਜਦੋ ਚੜ੍ਹਾਵੇ ਚਾਹੀਦੇ ਹਨ ਤਾਂ ਸਭ ਸਿੱਖ ਹਨ। ਜਦੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਤਾਂ ਸਾਰੇ ਮੋਨੇ ਸਿੱਖ ਤੇ ਸਾਰੀਆਂ ਔਰਤਾਂ ਸਿੱਖ ਨਹੀ। ਤਕਰੀਬਨ ਸਾਰੀਆਂ ਔਰਤਾਂ ਫੇਸ਼ੀਅਲ ਕਰਵਾਉਂਦੀਆਂ, ਸਰੀਰ ਦੇ ਵਾਲ਼ ਸ਼ੇਵ ਕਰਦੀਆਂ ਹਨ, ਭਰਵੱਟੇ ਕੱਟਦੀਆਂ ਹਨ। ਪਰ ਜਦੋਂ ਕਿਸੇ ਪੰਥਕ ਕੰਮ ਲਈ ਡੋਨੇਸ਼ਨ ਚਾਹੀਦੀ ਹੈ, ਲੰਗਰ ਲਗਾਉਣੇ ਹਨ ਤਾਂ ਫਿਰ ਸਭ ਗੁਰਸਿੱਖ ਹਨ? ਪਿਛਲੇ ਦਿਨੀਂ ਇੱਕ ਪੰਥਕ ਵਿਦਵਾਨ ਡਾਕਟਰ ਸਟੇਜ ਤੇ ਕਹਿ ਰਿਹਾ ਸੀ ਕਿ ਦੁਨੀਆਂ ਵਿੱਚ ਸਾਢੇ ਤਿੰਨ ਕਰੋੜ ਸਿੱਖ ਹਨ ਤੇ ਸਾਰੇ ਭਾਰਤ ਤੋਂ ਵੱਖ ਹੋ ਕੇ ਵੱਖਰਾ ਸਿੱਖ ਰਾਸ਼ਟਰ ਚਾਹੁੰਦੇ ਹਨ।

ਮੇਰਾ ਮੰਨਣਾ ਹੈ ਕਿ ਜੇ ਮਰਿਆਦਾਵਾਂ ਬਣਾਉਣੀਆਂ ਹੀ ਹਨ ਤਾਂ ਪਹਿਲਾਂ ਗੁਰੂ ਘਰ ਵਿਰੋਧੀਆਂ ਵੱਲੋਂ ਬਣਾਈਆਂ ਮਰਿਆਦਾਵਾਂ ਰੱਦ ਕਰਨੀਆਂ ਚਾਹੀਦੀਆਂ ਹਨ। ਦੂਜਾ ਸਾਡੀਆਂ ਮਰਿਆਦਾਵਾਂ ਦੂਜੇ ਧਰਮਾਂ ਦੀ ਨਕਲ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਸਰਬਸਾਂਝੀਵਾਲਤਾ, ਮਨੁੱਖੀ ਬਰਾਬਰੀ, ਸਭ ਲਈ ਸਮਾਜਿਕ, ਰਾਜਸੀ ਤੇ ਆਰਥਿਕ ਨਿਆਂ ਵਰਗੇ ਬੇਸਿਕ ਪ੍ਰਿੰਸੀਪਲਜ ਦੇ ਅਧਾਰ ਤੇ ਹੋਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਔਰਤਾਂ ਦੇ ਕੀਰਤਨ ਕਰਨ ਤੇ ਪਾਬੰਧੀ ਬੰਦ ਹੋਣੀ ਚਾਹੀਦੀ ਹੈ। ਜਿਹੜਾ ਵੀ ਆਪਣੇ ਆਪ ਨੂੰ ਸਿੱਖ ਕਹਾਉਣਾ ਚਾਹੁੰਦਾ ਹੈ, ਉਸਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸਿੱਖੀ ਵਿੱਚ ਸਭ ਲਈ ਦਰਵਾਜੇ ਖੁੱਲ੍ਹੇ ਹੋਣੇ ਚਾਹੀਦੇ ਹਨ। ਰੁਪਈਆਂ ਦੇ ਅਧਾਰ ਤੇ ਪ੍ਰਸ਼ਾਦ ਜਾਂ ਸਿਰੋਪੇ ਬੰਦ ਹੋਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਗੁਰਬਾਣੀ ਵਿਰੋਧੀ ਸਭ ਮਰਿਆਦਾਵਾਂ ਰੱਦ ਕਰਕੇ ਲਿਖਤੀ ਰੂਪ ਵਿੱਚ ਕੋਈ ਮਰਿਯਾਦਾ ਲਾਗੂ ਕਰਨੀ ਚਾਹੀਦੀ ਹੈ, ਜੋ ਸਭ ਤੇ ਲਾਗੂ ਹੋਵੇ ਤੇ ਸਭ ਨੂੰ ਪਤਾ ਹੋਵੇ। ਪਰ ਇਹ ਗੁਰਬਾਣੀ ਅਧਾਰਿਤ ਕੋਈ ਡਸਿਪਲਨ ਹੋਵੇ ਤਾਂ ਨਾ ਕਿ ਨਵੀ ਤਰ੍ਹਾਂ ਦੇ ਕਰਮਕਾਂਡ। ਇਸਨੂੰ ਵੀ ਸਮੇਂ ਤੇ ਸਥਾਨ ਅਨੁਸਾਰ ਲੋਕਲ ਪ੍ਰਬੰਧਕਾਂ ਕੋਲ਼
ਬਦਲਣ ਦਾ ਅਧਿਕਾਰ ਹੋਵੇ। ਮਰਿਯਾਦਾ ਧਰਮ ਦੀ ਨਹੀੰ, ਸੰਸਥਾ ਦੀ ਹੋਣੀ ਚਾਹੀਦੀ ਹੈ।

ਦੱਸ ਗੁਰੂ ਸਾਹਿਬਾਨ ਨੇ ਕੋਈ ਲਿਖਤੀ ਮਰਿਯਾਦਾ ਨਹੀ ਬਣਾਈ। ਨਾ ਹੀ ਧਰਮ ਨੂੰ ਕਿਸੇ ਮਰਿਯਾਦਾ ਦੀ ਲੋੜ ਹੁੰਦੀ ਹੈ। ਸਾਡੀਆਂ ਮਰਿਯਾਦਾਵਾਂ ਨਕਲੀ ਗ੍ਰੰਥਾਂ, ਰਹਿਤਨਾਮਿਆਂ ਤੇ ਹੁਕਮਨਾਮਿਆਂ ਅਧਾਰਿਤ ਹਨ। ਜੇ ਕਿਸੇ ਮਰਿਯਾਦਾ ਦੀ ਲੋੜ ਹੈ ਤਾਂ ਗੁਰਦੁਆਰਾ ਰੂਪੀ ਸੰਸਥਾ ਚਲਾਉਣ ਲਈ ਸਮੇਂ ਤੇ ਸਥਾਨ ਅਨੁਸਾਰ ਹੋਣੀ ਚਾਹੀਦੀ ਹੈ ਤਾਂ ਕਿ ਉਸ ਸੰਸਥਾ ਨੂੰ ਚਲਾਉਣ ਵਾਲ਼ੇ ਲੋਕ ਸੰਗਤ ਦੀ ਸਹੂਲਤ ਅਨੁਸਾਰ ਕੁਝ ਨਿਯਮ ਬਣਾ ਲੈਣ। ਜਿਹੜੇ ਸਮੇਂ ਤੇ ਸਥਾਨ ਅਨੁਸਾਰ ਬਦਲੇ ਜਾ ਸਕਣ। ਸਾਰੇ ਪੰਥ ਦੀ ਇੱਕ ਮਰਿਯਾਦਾ ਨਾਲ਼ ਪਿਛਲੇ ਸੌ ਸਾਲ ਵਿੱਚ ਪੰਥ ਸੈਂਕੜੇ ਧੜਿਆਂ ਵਿੱਚ ਵੰਡ ਹੋ ਚੁੱਕਾ ਹੈ ਤੇ ਜੇ ਇਹ ਗੁਰਮਤਿ ਵਿਰੋਧੀ ਮਰਿਯਾਦਾ ਰੱਦ ਨਾ ਕੀਤੀ ਤਾਂ ਸੈਂਕਯੇ ਹੋਰ ਪੰਥ ਬਣਦੇ ਰਹਿਣਗੇ।

ਲੰਘੀ ਸਮਰ ਵਿੱਚ ਕਨੇਡਾ ਦੇ ਕੁਝ ਗੁਰਦੁਆਰਿਆਂ ਵਿੱਚ ਵਿਆਹਾਂ ਮੌਕੇ ਜਾਣ ਦਾ ਸਬੱਬ ਬਣਿਆ। ਇਸ ਆਰਟੀਕਲ ਨਾਲ਼ ਲੱਗੀ ਸੂਚਨਾ ਕਈ ਜਗ੍ਹਾ ਬੋਰਡਾਂ ਤੇ ਦੇਖੀ। ਕਿਸੇ ਇੱਕ ਪ੍ਰਬੰਧਕ ਨੇ ਵੀ ਗੁਰਬਾਣੀ ਦੇ ਅਧਾਰ ‘ਤੇ ਸਪੱਸ਼ਟ ਨਹੀਂ ਕੀਤਾ ਕਿ ਟੈਟੂ ਬਣਾਉਣੇ, ਕੈਪਰੀ ਪਾਉਣੀ, ਨਿੱਕਰ ਜਾਂ ਸਕਰਟ ਜਾਂ ਫ਼ਰਾਕ ਪਾਉਣੀ ਸਿੱਖ ਮਰਿਯਾਦਾ ਦੇ ਕਿਵੇਂ ਵਿਰੁੱਧ ਹੈ? ਜੇ ਬੰਦੇ ਕਛਿਹਰੇ ਪਾ ਕੇ ਅਜ਼ਾਦੀ ਨਾਲ਼ ਘੁੰਮ ਸਕਦੇ ਹਨ ਤਾਂ ਲੜਕੀਆਂ ਤੇ ਕਿਸ ਅਧਾਰ ਤੇ ਪਾਬੰਧੀ ਹੈ? ਹੁਣ ਸਾਡੀਆਂ ਮਰਿਯਾਦਾਵਾਂ ਹਿੰਦੂਆਂ, ਮੁਸਲਮਾਨਾਂ, ਇਸਾਈਆਂ ਦੇ ਧਰਮ ਅਸਥਾਨਾਂ ਦੀ ਨਕਲ ਦੀਆਂ ਹਨ। ਜਿਨ੍ਹਾਂ ਦਾ ਸਿਰਫ ਸਿੱਖੀਕਰਣ ਕੀਤਾ ਗਿਆ ਹੈ। ਕੀ ਸਾਡੀਆਂ ਮਰਿਯਾਦਾਵਾਂ ਦਾ ਅਧਾਰ ਗੁਰਬਾਣੀ ਨਹੀ ਹੋਣਾ ਚਾਹੀਦਾ? ਜੇ ਗੁਰਬਾਣੀ ਦੇ ਅਧਾਰ ‘ਤੇ ਵਿਚਾਰ ਕਰਾਂਗੇ ਤਾਂ ਮੇਰਾ ਪੱਕਾ ਯਕੀਨ ਹੈ ਕਿ 99.9% ਦੁਨੀਆਂ ਭਰ ਦੇ ਗੁਰਦੁਆਰਿਆਂ ਦੀਆਂ ਮਰਿਯਾਦਾਵਾਂ ਰੱਦ ਹੋ ਜਾਣਗੀਆਂ। ਰੱਦ ਹੋਣੀਆਂ ਵੀ ਚਾਹੀਦੀਆਂ ਹਨ। ਗੁਰਬਾਣੀ ਅਨੁਸਾਰ ਧਰਮ ਦੀ ਕੋਈ ਮਰਿਯਾਦਾ ਨਹੀ ਹੋ ਸਕਦੀ। ਗੁਰਬਾਣੀ ਸਭ ਧਰਮਾਂ ਦੀਆਂ ਮਰਿਯਾਦਾਵਾਂ ਤੇ ਕਰਮਕਾਂਡ ਰੱਦ ਕਰਦੀ ਹੈ। ਫਿਰ ਸਿੱਖ ਮਰਿਯਾਦਾ ਕਿਵੇਂ ਬਣਾਈ ਜਾ ਸਕਦੀ ਹੈ। ਮੌਜੂਦਾ ਅਕਾਲ ਤਖ਼ਤ ਦੀ ਮਰਿਯਾਦਾ ਅੰਗਰੇਜ਼ਾਂ ਨੇ ਸਿੰਘ ਸਭੀਆਂ ਤੇ ਉਨ੍ਹਾਂ ਦੇ ਰਾਜਸੀ ਵਿੰਗ ਅਕਾਲੀ ਦਲ ਰਾਹੀਂ ਗੁਰਦੁਆਰਿਆਂ ਨੂੰ ਸਰਕਾਰੀ ਪ੍ਰਬੰਧ ਹੇਠ ਲਿਆਉਣ ਤੇ ਸਿੱਖ ਧਰਮ ਨੂੰ ਹੋਰ ਧਰਮਾਂ ਵਰਗਾ ਜਥੇਬੰਦਕ ਫਿਰਕਾ ਬਣਾਉਣ ਲਈ ਲਾਗੂ ਕਰਾਈ ਸੀ।

Translation

In a reflection on the historical evolution of Harmandir Sahib, the revered Golden Temple, a controversial narrative emerges, shedding light on the tumultuous journey the sacred site has undergone since its construction by Guru Arjan Dev Ji. The initial vision of the founder was overshadowed by power struggles within his own family, leading to a century-long period during which the sanctum was inaccessible to Gurus and marred by conflicting influences.

During this tumultuous period, rival factions, including the Dhirmallis and Prithichandis, exerted control, leaving an indelible mark on the rituals practiced within the hallowed walls. Even a century after the Shiromani Committee assumed control, traces of practices introduced by these factions persist, raising questions about the authenticity of current rituals in relation to Guru Granth Sahib.

The author urges a critical examination of the norms governing Gurdwaras worldwide, arguing that discipline is essential but should be rooted in the teachings of Guru Granth Sahib. The call for a departure from imitating practices of other religions is echoed, with an emphasis on embracing values based on universal principles of equality, justice, and openness to all.

One notable point of contention addressed is the restriction on women performing kirtan, a practice incongruent with Sikh ideals of inclusivity. The author advocates for the removal of discriminatory norms and the establishment of a written code based on Gurbani, adaptable to time and place, while cautioning against the imposition of new rituals.

The article also challenges the rigidity of existing norms, arguing that rules governing Gurdwaras should evolve according to the needs of the Sangat, preserving the essence of the institution rather than adhering to rigid religious dogma. The author contends that the Guru Sahibs did not prescribe written rules, and if rules are necessary, they should align with contemporary needs.

The piece concludes with a plea for a reevaluation of Sikh values, suggesting that existing norms, often mirroring practices from other religions, be reconsidered in light of Guru Granth Sahib. The author envisions a departure from the current system imposed by the British and advocates for a more dynamic, Gurbani-inspired approach to Sikh morality, free from the constraints of predetermined rituals. As the call for reform resonates, the Sikh community faces an opportunity to revisit and reshape the practices that define their spiritual journey.

The opinions expressed in this article are those of the author. They do not purport to reflect the opinions or views of Khalsa Vox or its members.

Harcharan Singh Parhar

Canada

You may also like

Khalsa Vox

Khalsa Vox is a new-age online digest that brings to you the latest in Punjab politics, history, culture, heritage and more.

Latest Stories

Khalsa Vox, All Right Reserved.